‘ਨੀਟ’ ਪਾਸ ਕਰਨ ਵਾਲੇ ਤਿੰਨ ਵਿਦਿਆਰਥੀ ਸਨਮਾਨੇ
ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਦਾ ਉਪਰਾਲਾ
Advertisement
ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਮੇਨ ਪਠਾਨਕੋਟ ਨੇ ਇੱਥੇ ਹੈਪੀ ਹਾਈ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਨਮਾਨ ਸਮਾਗਮ ਕਰਵਾਇਆ ਜਿਸ ਦੀ ਪ੍ਰਧਾਨਗੀ ਪ੍ਰਧਾਨ ਗਗਨ ਸ਼ਰਮਾ ਨੇ ਕੀਤੀ ਜਦਕਿ ਡਾਇਰੈਕਟਰ ਪ੍ਰਦੀਪ ਭਾਰਦਵਾਜ ਮੁੱਖ ਮਹਿਮਾਨ ਅਤੇ ਵੀਡੀਜੀ-2 ਪ੍ਰਵੇਸ਼ ਭੰਡਾਰੀ ਅਤੇ ਜ਼ਿਲ੍ਹਾ ਕੈਬਨਿਟ ਸਕੱਤਰ ਅਵਤਾਰ ਅਬਰੋਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਕਲੱਬ ਨੇ ‘ਨੀਟ’ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਗਰੀਬ ਹੋਣ ਦੇ ਬਾਵਜੂਦ ਬਿਨਾਂ ਕਿਸੇ ਕੋਚਿੰਗ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਇਸ ਮੌਕੇ ਇੰਟਰਨੈਸ਼ਨਲ ਡਾਇਰੈਕਟਰ ਪ੍ਰਦੀਪ ਭਾਰਦਵਾਜ ਨੇ ਦੱਸਿਆ ਕਿ ਸਰਕਾਰੀ ਸਕੂਲ ਬਧਾਨੀ ਦੀ ਵਿਦਿਆਰਥਣ ਕਾਮਿਨੀ ਸ਼ਰਮਾ ਨੇ ‘ਨੀਟ’ ਵਿੱਚ ਪੂਰੇ ਪੰਜਾਬ ਵਿੱਚੋਂ 367ਵਾਂ ਰੈਂਕ ਪ੍ਰਾਪਤ ਕੀਤਾ ਹੈ ਜਿਸ ਨੂੰ ਹੁਣ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਮਿਲਿਆ ਹੈ। ਦੂਜਾ ਵਿਦਿਆਰਥੀ ਅੰਕੁਸ਼ ਨਰੋਟ ਜੈਮਲ ਸਿੰਘ ਖੇਤਰ ਦਾ ਰਹਿਣ ਵਾਲਾ ਹੈ ਜਿਸ ਨੇ ਪੂਰੇ ਪੰਜਾਬ ਵਿੱਚੋਂ 2201ਵਾਂ ਰੈਂਕ ਪ੍ਰਾਪਤ ਕੀਤਾ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਦਾਖਲਾ ਮਿਲਿਆ ਹੈ। ਤੀਜੀ ਵਿਦਿਆਰਥਣ ਕਵਿਤਾ ਹੈ, ਜੋ ਪਿੰਡ ਮਨਵਾਲ ਦੀ ਰਹਿਣ ਵਾਲੀ ਹੈ ਜਿਸ ਨੇ 1646ਵਾਂ ਰੈਂਕ ਹਾਸਲ ਕੀਤਾ ਅਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਦਾਖਲਾ ਮਿਲਿਆ ਹੈ।
ਇਸ ਮੌਕੇ ਪ੍ਰਿੰਸੀਪਲ ਰਾਮਮੂਰਤੀ ਸ਼ਰਮਾ, ਅਜੇ ਬੰਟਾ, ਅਨੂਪ ਮਹਾਜਨ, ਆਰਕੇ ਖੰਨਾ, ਜੀ ਐੱਸ ਪਲਾਇਆ, ਸੌਰਵ ਮਹਿਰਾ ਡੀਸੀਟੀ, ਐੱਸਕੇ ਚੋਪੜਾ ਤੇ ਰੂਪ ਲਾਲ ਪਠਾਨੀਆ ਹਾਜ਼ਰ ਸਨ।
Advertisement
Advertisement