ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਿੰਗਲਵਾੜਾ ਕੇਅਰ ਹੋਮ ਤੋਂ ਭੱਜੇ ਤਿੰਨ ਬਾਲ ਭਿਖਾਰੀ

ਜੀਵਨਜੋਤ ਮੁਹਿੰਮ ਤਹਿਤ ਫੜੇ ਗਏ ਛੇ ਵਿੱਚੋਂ ਤਿੰਨ ਬਾਲ ਭਿਖਾਰੀ ਬੀਤੀ ਦੇਰ ਰਾਤ ਪਿੰਗਲਵਾੜਾ ਕੇਅਰ ਹੋਮ ਤੋਂ ਭੱਜ ਗਏ ਹਨ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀਸੀਪੀਯੂ) ਦੇ ਅਧਿਕਾਰੀਆਂ ਨੇ ਇੱਕ ਹਫ਼ਤਾ ਪਹਿਲਾਂ ਜੀਵਨਜੋਤ ਪ੍ਰਾਜੈਕਟ ਅਧੀਨ 10-14 ਸਾਲ ਦੇ ਇਨ੍ਹਾਂ ਬਾਲ ਭਿਖਾਰੀਆਂ...
ਪਠਾਨਕੋਟ ਵਿੱਚ ਭੀਖ ਮੰਗਦੀ ਬੱਚੀ ਨੂੰ ਕਾਬੂ ਕਰਦੇ ਹੋਏ ਟੀਮ ਮੈਂਬਰ।
Advertisement

ਜੀਵਨਜੋਤ ਮੁਹਿੰਮ ਤਹਿਤ ਫੜੇ ਗਏ ਛੇ ਵਿੱਚੋਂ ਤਿੰਨ ਬਾਲ ਭਿਖਾਰੀ ਬੀਤੀ ਦੇਰ ਰਾਤ ਪਿੰਗਲਵਾੜਾ ਕੇਅਰ ਹੋਮ ਤੋਂ ਭੱਜ ਗਏ ਹਨ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀਸੀਪੀਯੂ) ਦੇ ਅਧਿਕਾਰੀਆਂ ਨੇ ਇੱਕ ਹਫ਼ਤਾ ਪਹਿਲਾਂ ਜੀਵਨਜੋਤ ਪ੍ਰਾਜੈਕਟ ਅਧੀਨ 10-14 ਸਾਲ ਦੇ ਇਨ੍ਹਾਂ ਬਾਲ ਭਿਖਾਰੀਆਂ ਨੂੰ ਕਾਬੂ ਕੀਤਾ ਸੀ ਤੇ ਉਨ੍ਹਾਂ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਕੇਅਰ ਹੋਮ ਵਿਚ ਰੱਖਿਆ ਜਾ ਰਿਹਾ ਸੀ।

ਇਹ ਤਿੰਨੋ 23-24 ਜੁਲਾਈ ਦੀ ਦਰਮਿਆਨੀ ਰਾਤ ਨੂੰ ਬੱਸ ਅੱਡੇ ਨੇੜੇ ਸਥਿਤ ਪਿੰਗਲਵਾੜਾ ਸ਼ਾਖਾ ਦੀ ਉੱਚੀ ਕੰਧ ਟੱਪ ਕੇ ਭੱਜੇ ਹਨ। ਉਨ੍ਹਾਂ ਉਚੀ ਕੰਧ ’ਤੇ ਚੜ੍ਹਨ ਲਈ ਪੌੜੀ ਦੀ ਵਰਤੋਂ ਕੀਤੀ ਅਤੇ ਭੱਜ ਗਏ। ਦਿਲਚਸਪ ਗੱਲ ਇਹ ਹੈ ਕਿ ਪਿੰਗਲਵਾੜਾ ਅਧਿਕਾਰੀਆਂ ਦੀ ਬੇਨਤੀ ’ਤੇ ਬੱਚਿਆਂ ਦੇ ਨਿਗ੍ਹਾ ਰੱਖਣ ਲਈ ਪੁਲੀਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ, ਜਿਸ ਵਿੱਚ ਦੋ ਮਹਿਲਾ ਕਾਂਸਟੇਬਲਾਂ ਨਿਗਰਾਨੀ ਰੱਖ ਰਹੀਆਂ ਸਨ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਤਰਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਡੀਸੀਪੀਯੂ ਦੇ ਸਬੰਧਤ ਅਧਿਕਾਰੀ ਨੇ ਬੱਚਿਆਂ ਦਾ ਪਤਾ ਲਗਾਉਣ ਲਈ ਰਾਮਬਾਗ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

Advertisement

ਭੀਖ ਮੰਗ ਰਹੀ ਬੱਚੀ ਕਾਬੂ

ਪਠਾਨਕੋਟ (ਐੱਨਪੀ ਧਵਨ): ਪਠਾਨਕੋਟ ਅੰਦਰ ਬਾਲ ਸੁਰੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰੇਣੂ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਛਾਪੇ ਮਾਰ ਕੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਫੜਿਆ ਗਿਆ। ਜਦ ਕਿ ਛਾਪੇਮਾਰੀ ਦੌਰਾਨ ਕੁੱਝ ਸਥਾਨਾਂ ਤੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਨ ਅਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਹਦਾਇਤਾਂ ਜਾਰੀ ਕਰਕੇ ਛੱਡ ਦਿੱਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰੇਣੂ ਨੇ ਦੱਸਿਆ ਕਿ ਇੱਕ ਭਿੱਖਿਆ ਮੰਗਦੀ ਬੱਚੀ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਛਾਪੇਮਾਰੀ ਜ਼ਿਲ੍ਹਾ ਪਠਾਨਕੋਟ ਅੰਦਰ 31 ਜੁਲਾਈ ਤੱਕ ਜਾਰੀ ਰਹੇਗੀ। ਇਸ ਮੌਕੇ ਲਵਮੀਤ ਕੌਰ, ਸ਼ਵੇਤਾ ਸ਼ਰਮਾ, ਇੰਦਰਜੀਤ ਸਿੰਘ, ਰੂਬੀ ਸ਼ਰਮਾ, ਡਾ. ਗੌਰਵ ਸ਼ਰਮਾ, ਸਿੱਖਿਆ ਵਿਭਾਗ ਨੀਲਮ ਕੁਮਾਰੀ, ਨਗਰ ਨਿਗਮ ਐਸਡੀਓ ਅਮਨਦੀਪ ਕੌਰ, ਲੇਬਰ ਵਿਭਾਗ ਤੋਂ ਸੀਮਾ ਹਾਜ਼ਰ ਸਨ।

Advertisement