ਗੋਲੀਬਾਰੀ ਦੇ ਦੋਸ਼ ਹੇੇਠ ਤਿੰਨ ਕਾਬੂ
ਖਾਲਸਾ ਕਾਲਜ ਨੇੜੇ ਇੱਕ ਬਿਊਟੀ ਸੈਲੂਨ ਕਮ ਅਕੈਡਮੀ ਦੇ ਬਾਹਰ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਇਸਲਾਮਾਬਾਦ ਪੁਲੀਸ ਨੇ ਦੋ ਨਾਬਾਲਗਾਂ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਬਾਲਗ ਮੁਲਜ਼ਮ ਦੀ ਪਛਾਣ ਮਨਸ਼ੂ ਬਹਿਲ (18), ਵਾਸੀ ਭਰੇਵਾਲ ਵਜੋਂ ਦੱਸੀ ਗਈ ਹੈ।...
Advertisement
ਖਾਲਸਾ ਕਾਲਜ ਨੇੜੇ ਇੱਕ ਬਿਊਟੀ ਸੈਲੂਨ ਕਮ ਅਕੈਡਮੀ ਦੇ ਬਾਹਰ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਇਸਲਾਮਾਬਾਦ ਪੁਲੀਸ ਨੇ ਦੋ ਨਾਬਾਲਗਾਂ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਬਾਲਗ ਮੁਲਜ਼ਮ ਦੀ ਪਛਾਣ ਮਨਸ਼ੂ ਬਹਿਲ (18), ਵਾਸੀ ਭਰੇਵਾਲ ਵਜੋਂ ਦੱਸੀ ਗਈ ਹੈ। ਡੀਸਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਇਨ੍ਹਾਂ 26 ਅਗਸਤ ਨੂੰ ਬਿਊਟੀ ਸੈਲੂਨ ਦੇ ਬਾਹਰ ਗੋਲੀਬਾਰੀ ਕੀਤੀ ਸੀ। ਵਾਰਦਾਤ ਮਗਰੋਂ ਇਹ ਸ਼ੱਕੀ ਉੱਤਰਾਖੰਡ ਦੇ ਰੁੜਕੀ ਭੱਜ ਗਏ ਸਨ ਜਿੱਥੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਗਲੌਕ ਪਿਸਤੌਲ, ਛੇ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਹੈਂਡਲਰਾਂ ਨੇ ਗੋਲੀਬਾਰੀ ਕਰਨ ਦਾ ਕੰਮ ਸੌਂਪਿਆ ਸੀ ਤੇ ਇਸ ਅਪਰਾਧ ਵਿੱਚ ਵਰਤੀ ਗਈ ਇੱਕ ਚੀਨ ਦੀ ਬਣੀ ਗਲੌਕ ਪਿਸਤੌਲ ਤੇ ਮੋਟਰਸਾਈਕਲ ਉਨ੍ਹਾਂ ਦੁਆਰਾ ਮੁਹੱਈਆ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Advertisement
Advertisement