ਫ਼ਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ
ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀ ਵਲਾਹ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਸੰਧੂ ਤੋਂ ਗੈਂਗਸਟਰ ਯਾਦਾ ਚੰਬਾ ਨੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਫਿਰੌਤੀ ਨਾ ਦੇਣ ’ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਅਤੇ ਉਸ...
Advertisement
ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀ ਵਲਾਹ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਸੰਧੂ ਤੋਂ ਗੈਂਗਸਟਰ ਯਾਦਾ ਚੰਬਾ ਨੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਫਿਰੌਤੀ ਨਾ ਦੇਣ ’ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਅਤੇ ਉਸ ਦੇ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ| ਗੁਰਵਿੰਦਰ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਬੀਤੇ ਦਿਨਾਂ ਤੋਂ ਯਾਦਾ ਗੈਂਗਸਟਰ ਉਸ ਨੂੰ ਲਗਾਤਾਰ ਮੋਬਾਈਲ ’ਤੇ ਫੋਨ ਤੇ ਮੈਸੇਜ ਭੇਜ ਕੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕਰ ਰਿਹਾ ਹੈ| ਇਸ ਸਬੰਧੀ ਚੋਹਲਾ ਸਾਹਿਬ ਪੁਲੀਸ ਨੇ ਯਾਦਾ ਗੈਂਗਸਟਰ ਖ਼ਿਲਾਫ਼ ਬੀ ਐਨ ਐਸ ਦੀ ਦਫ਼ਾ 308(4) ਤੇ 35 (2) ਅਧੀਨ ਕੇਸ ਦਰਜ ਕੀਤਾ ਹੈ।
Advertisement
Advertisement
