ਸ਼ੋਅਰੂਮ ’ਚੋਂ ਕੱਪੜੇ ਚੋਰੀ
ਇੱਥੇ ਸ਼ਾਹਪੁਰ ਰੋਡ ’ਤੇ ਲੰਘੀ ਰਾਤ ਚੋਰਾਂ ਨੇ ਕੱਪੜਿਆਂ ਦੇ ਸ਼ੋਅਰੂਮ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ੋਅਰੂਮ ਦਾ ਮਾਲਕ ਪੰਕਜ ਸ਼ਾਰਦਾ ਰੋਜ਼ਾਨਾ ਵਾਂਗ ਰਾਤ ਨੂੰ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ ਸੀ ਅਤੇ ਅੱਜ ਸਵੇਰੇ ਜਦੋਂ ਆ...
Advertisement
ਇੱਥੇ ਸ਼ਾਹਪੁਰ ਰੋਡ ’ਤੇ ਲੰਘੀ ਰਾਤ ਚੋਰਾਂ ਨੇ ਕੱਪੜਿਆਂ ਦੇ ਸ਼ੋਅਰੂਮ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ੋਅਰੂਮ ਦਾ ਮਾਲਕ ਪੰਕਜ ਸ਼ਾਰਦਾ ਰੋਜ਼ਾਨਾ ਵਾਂਗ ਰਾਤ ਨੂੰ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ ਸੀ ਅਤੇ ਅੱਜ ਸਵੇਰੇ ਜਦੋਂ ਆ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਅੱਧਾ ਖੁੱਲ੍ਹਾ ਸੀ। ਉਸ ਅਨੁਸਾਰ ਮਹਿੰਗੇ ਰੇਡੀਮੇਡ ਕੱਪੜੇ, ਜੀਨਾਂ, ਕਮੀਜ਼ਾਂ ਅਤੇ ਕੁਝ ਕੀਮਤੀ ਸਾਮਾਨ ਗਾਇਬ ਸੀ। ਸ਼ੁਰੂਆਤੀ ਅਨੁਮਾਨ ਤੋਂ ਪਤਾ ਚੱਲਦਾ ਹੈ ਕਿ ਇਸ ਚੋਰੀ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ। ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਦੇਰ ਰਾਤ ਸ਼ਟਰ ਦਾ ਤਾਲਾ ਤੋੜ ਕੇ ਦੁਕਾਨ ਵਿੱਚ ਦਾਖਲ ਹੋਇਆ ਅਤੇ ਸਾਮਾਨ ਚੋਰੀ ਕਰਕੇ ਲੈ ਗਿਆ।
Advertisement
Advertisement
