ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਰਾਂ ਨੇ ਸੜਕ ’ਤੇ ਲੱਗੀਆਂ ਗਰਿੱਲਾਂ ਵੀ ਨਾ ਛੱਡੀਆਂ

ਪੀ ਡਬਲਯੂ ਡੀ ਵਿਭਾਗ ਕੋੲੀ ਕਾਰਵਾੲੀ ਕਰਨ ’ਚ ਨਾਕਾਮ
Advertisement
ਪੱਟੀ ਤੋਂ ਤਰਨ ਤਾਰਨ ਸੜਕ ਵਿਚਕਾਰ ਬਣੇ ਡਿਵਾਈਡਰਾਂ ਵਿੱਚੋਂ ਲਗਾਤਾਰ ਲੋਹੇ ਦੀਆਂ ਗਰਿੱਲਾਂ ਚੋਰੀ ਕੀਤੀਆਂ ਜਾ ਰਹੀਆਂ ਹਨ। ਪੀ ਡਬਲਯੂ ਡੀ ਮਹਿਕਮੇ ਅਧੀਨ ਆਉਂਦੀ ਇਸ ਸੜਕ ਤੋਂ ਚੋਰੀ ਹੋਈਆਂ ਗਰਿੱਲਾਂ ਦੀ ਗਿਣਤੀ 350 ਦੇ ਕਰੀਬ ਹਨ। ਜ਼ਿਕਰਯੋਗ ਹੈ ਕਿ ਦੇ ਪੀ ਡਬਲਯੂ ਡੀ ਵਿਭਾਗ ਦਾ ਦਫ਼ਤਰ ਪੱਟੀ ਸ਼ਹਿਰ ਅੰਦਰ ਹੋਣ ਦੇ ਬਾਵਜੂਦ ਹੁਣ ਤੱਕ ਕੋਈ ਠੋਸ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਪੀ ਡਬਲਯੂ ਡੀ ਵਿਭਾਗ ਦੇ ਜੇ ਈ ਹਰਮਨਦੀਪ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਗਰਿੱਲਾਂ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਤੇ ਗਰਿੱਲਾਂ ਦੀ ਰਿਕਵਰੀ ਲਈ ਸਥਾਨਕ ਪੁਲੀਸ ਨੂੰ ਸ਼ਿਕਾਇਤ ਕੀਤੀ ਜਾਵੇਗੀ।

ਇਸ ਸਬੰਧੀ ਪੱਟੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ 21 ਕਰੋੜ ਦੀ ਲਾਗਤ ਨਾਲ ਪੱਟੀ ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਸੀ। ਗਰੀਨ ਟ੍ਰਿਬਿਊਨਲ ਤੋਂ ਮਨਜ਼ੂਰੀ ਲੈ ਕਿ ਪੱਟੀ-ਤਰਨ ਤਾਰਨ ਸੜਕ ਨੂੰ ਦੋਵਾਂ ਪਾਸਿਆਂ ਤੋਂ 23 ਫੁੱਟ ਚੌੜਾ ਕਰਨਾ ਅਤੇ ਡਿਵਾਈਡਰਾਂ ’ਤੇ ਗਰਿੱਲਾਂ ਲਗਾਉਣਾ ਸ਼ਾਮਲ ਸੀ ਪਰ ਮੌਜੂਦਾ ਸਰਕਾਰ ਦੀ ਅਣਦੇਖੀ ਕਾਰਨ ਪੱਟੀ-ਤਰਨ ਤਾਰਨ ਸੜਕ ਤੋਂ ਗਰਿੱਲਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਨ ਟ੍ਰਿਬਿਊਨਲ ਵੱਲੋਂ ਸੜਕ ਤੋਂ ਰੁੱਖ ਕੱਟਣ ਦੀ ਮਨਜ਼ੂਰੀ ਮਿਲਣ ਦੇ ਬਾਵਜੂਦ ‘ਆਪ’ ਸਰਕਾਰ ਨੇ ਸੜਕ ਨੂੰ ਡਿਵਾਈਡਰਾਂ ਦੇ ਦੋਵਾਂ ਪਾਸਿਆਂ ਤੋਂ 23 ਫੁੱਟ ਤੱਕ ਚੌੜਾ ਨਹੀਂ ਕੀਤਾ ਗਿਆ ਸਗੋਂ ਗੈਰਵਾਜਬ ਵਤੀਰਾ ਅਪਣਾਉਂਦਿਆਂ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਖਤਮ ਕਰਨ ਵਾਲੀ ਨੀਤੀ ਅਪਣਾਈ ਜਾ ਰਹੀ ਹੈ।

Advertisement

 

 

 

Advertisement
Show comments