ਸੰਪਰਦਾਇ ਸਰਹਾਲੀ ਸਾਹਿਬ ਨੇ ਸਰਾਂ ਦੀ ਇਮਾਰਤ ਦੇ ਲੈਂਟਰ ਪਾਏ
ਮੇਲੇ-ਜੱਗ ਤੋਂ ਪਹਿਲਾਂ ਸੰਗਤ ਦੇ ਸਪੁਰਦ ਹੋਵੇਗੀ ਰਿਹਾਇਸ਼ੀ ਸਰਾਂ: ਬਾਬਾ ਗੁਰਨਾਮ ਸਿੰਘ
Advertisement
ਜੋੜ ਮੇਲੇ ਨੂੰ ਮੁੱਖ ਰੱਖਦਿਆਂ ਕਾਰ ਸੇਵਾ ਬਾਬਾ ਘੋਲਾ ਸਿੰਘ ਸੰਪਰਦਾਇ ਸਰਹਾਲੀ ਸਾਹਿਬ ਅਤੇ ਬਾਬਾ ਗੁਰਨਾਮ ਸਿੰਘ ਯੂਪੀ ਵਾਲਿਆ ਦੀ ਅਗਵਾਈ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਬਣਾਈ ਜਾ ਰਹੀ ਨਵੀਂ ਰਿਹਾਇਸ਼ੀ ਇਮਾਰਤ ਦੇ ਲੈਂਟਰ ਸੰਗਤ ਵੱਲੋਂ ਪਾਏ ਗਏ। ਕਾਰ ਸੇਵਾ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਗੁਰੂ ਅਮਰਦਾਸ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਮੇਲੇ-ਜੱਗ ਨੂੰ ਮੁੱਖ ਰੱਖਦਿਆਂ ਸੰਗਤ ਲਈ ਰਿਹਾਇਸ਼ੀ ਕਮਰੇ ਤਿਆਰ ਕੀਤੇ ਜਾ ਰਹੇ ਹਨ। ਇਸ ਮੌਕੇ ਅਰਦਾਸ ਮਗਰੋਂ ਜੈਕਾਰਿਆ ਦੀ ਗੂੰਜ ਵਿੱਚ ਲੈਂਟਰ ਪਾਉਣ ਦੀ ਸੇਵਾ ਆਰੰਭ ਕੀਤੀ ਗਈ।
ਇਸ ਸੇਵਾ ਵਿੱਚ ਸ਼ਮੂਲੀਅਤ ਕਰਦਿਆ ਗੁਰਦੁਆਰਾ ਸਾਹਿਬ ਦੇ ਐਡੀਸ਼ਨਲ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਤੇ ਸਰਬਜੀਤ ਸਿੰਘ ਮੁੰਡਾਪਿੰਡ ਨੇ ਆਖਿਆ ਕਿ ਬਾਬਾ ਗੁਰਨਾਮ ਸਿੰਘ ਯੂਪੀ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੀ ਰਿਹਾਇਸ਼ੀ ਇਮਾਰਤ ਦੀ ਸੇਵਾ ਮੇਲੇ-ਜੱਗ ਤੋਂ ਪਹਿਲਾਂ ਮੁਕੰਮਲ ਕਰ ਲਈ ਜਾਵੇਗੀ। ਸੰਪਰਦਾਇ ਸਰਹਾਲੀ ਸਾਹਿਬ ਵੱਲੋਂ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਰੰਗ ਰੋਗਨ ਦੀ ਸੇਵਾ ਵੀ ਜਲਦ ਆਰੰਭ ਹੋਵੇਗੀ। ਇਸ ਮੌਕੇ ਜਥੇਦਾਰ ਰਵੀ ਸਿੰਘ, ਜਥੇਦਾਰ ਗੁਰਜੀਤ ਸਿੰਘ, ਜਥੇਦਾਰ ਸੁੱਖਾ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਜਸਬੀਰ ਸਿੰਘ ਸਰਹਾਲੀ ਸਾਹਿਬ, ਬਿਕਰਮ ਸਿੰਘ ਰਾਜਨ ਤੇ ਗੁਰਪ੍ਰੀਤ ਸਿੰਘ ਨਿਰਾਲਾ ਮੌਜੂਦ ਸਨ ।
Advertisement
Advertisement