ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਮਰਥਨ ਮੁੱਲ ਤੋਂ ਅੱਧਾ ਵੀ ਨਹੀਂ ਮਿਲ ਰਿਹੈ ਮੱਕੀ ਦਾ ਭਾਅ

ਤਰਨ ਤਾਰਨ ਮੰਡੀ ’ਚ ਕਾਸ਼ਤਕਾਰ ਦੀ ਲੁੱਟ
ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ ਨਾ ਮਿਲਣ ਤੋਂ ਖਫਾ ਕਿਸਾਨ ਚਰਨਜੀਤ ਸਿੰਘ ਤੇ ਹੋਰ| ਫੋਟੋ: ਗੁਰਬਖਸ਼ਪੁਰੀ       
Advertisement

ਗੁਰਬਖਸ਼ਪੁਰੀ

ਤਰਨ ਤਾਰਨ, 16 ਜੂਨ

Advertisement

ਤਰਨ ਤਾਰਨ ਦੀ ਦਾਣਾ ਮੰਡੀ ਵਿੱਚ ਮੱਕੀ ਦੇ ਕਾਸ਼ਤਕਾਰ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਏਜੰਸੀਆਂ ਮੂਕ ਦਰਸ਼ਕ ਬਣ ਕੇ ਰਹਿ ਗਈਆਂ ਹਨ। ਪੰਜਾਬ ਸਰਕਾਰ ਨੇ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 2400 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਹੈ ਜਦਕਿ ਮੰਡੀ ਵਿੱਚ ਕਿਸਾਨ ਨੂੰ ਤਾਂ ਕਈ ਹਾਲਤਾਂ ਵਿੱਚ ਅੱਧਾ ਵੀ ਨਹੀਂ ਮਿਲ ਰਿਹਾ ਅਤੇ ਉੱਤੋਂ ਜ਼ਿਲ੍ਹੇ ਦੇ ਕਾਸ਼ਤਕਾਰ ਨੇ ਮੱਕੀ ਹੇਠਲਾ ਰਕਬਾ ਪਿਛਲੇ ਸਾਲ ਦੇ 18000 ਏਕੜ ਤੋਂ ਵਧਾ ਕੇ 30,000 ਏਕੜ ਕਰ ਦਿੱਤਾ ਹੈ। ਤਰਨ ਤਾਰਨ ਦੀ ਮੰਡੀ ਵਿੱਚ ਦੂਰ ਦੁਰੇਡੇ ਤੋਂ ਮੱਕੀ ਖਰੀਦਣ ਦੀਆਂ ਚਾਹਵਾਨ ਪ੍ਰਾਈਵੇਟ ਫਰਮਾਂ ਵੱਡੀ ਗਿਣਤੀ ਵਿੱਚ ਆ ਰਹੀਆਂ ਹਨ| ਮੱਕੀ ਦੇ ਕਾਸ਼ਤਕਾਰ ਨੂੰ ਆਪਣੀ ਜਿਣਸ ਵੇਚਣ ਲਈ ਤਿੰਨ ਦਿਨ ਤੋਂ ਲੈ ਕੇ ਚਾਰ ਦਿਨ ਤੱਕ ਵੀ ਲੱਗ ਜਾਂਦੇ ਹਨ|

ਅੱਜ ਮੰਡੀ ਵਿੱਚ ਇਕ ਏਕੜ ਦੀ ਜਿਣਸ ਲੈ ਕੇ ਆਏ ਕਿਸਾਨ ਚਰਨਜੀਤ ਸਿੰਘ ਵਾਸੀ ਯੋਧਾ ਨਗਰੀ (ਤਰਸਿੱਕਾ) ਨੇ ਦੱਸਿਆ ਕਿ ਉਸ ਨੂੰ ਜਿਣਸ ਦਾ ਭਾਅ 1000 ਰੁਪਏ ਪ੍ਰਤੀ ਕੁਇੰਟਲ ਅਤੇ ਦੋ ਏਕੜ ਦੀ ਜਿਣਸ ਲੈ ਕੇ ਆਏ ਭਰੋਵਾਲ ਦੇ ਕਿਸਾਨ ਮੰਗਦੀਪ ਸਿੰਘ ਨੇ ਕਿਹਾ ਕਿ ਉਸ ਨੂੰ 1050 ਰੁਪਏ ਪ੍ਰਤੀ ਕੁਇੰਟਲ ਮਿਲਿਆ ਹੈ| ਇਸਦੇ ਨਾਲ ਚਾਰ ਏਕੜ ਦੀ ਮੱਕੀ ਲੈ ਕੇ ਬਾਣੀਆਂ ਪਿੰਡ ਤੋਂ ਆਏ ਕਿਸਾਨ ਪਲਵਿੰਦਰ ਸਿੰਘ ਨੂੰ 1360 ਰੁਪਏ ਅਤੇ ਦੋ ਏਕੜ ਦੀ ਮੱਕੀ ਲੈ ਕੇ ਭਰੋਵਾਲ ਤੋਂ ਆਏ ਕਿਸਾਨ ਸਰਵਣ ਸਿੰਘ ਨੂੰ 1405 ਰੁਪਏ ਮੁੱਲ ਮਿਲਿਆ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਮੱਕੀ ਦੀ ਖਰੀਦ ਕਰਨ ਲਈ ਕੋਈ ਸਰਕਾਰੀ ਖਰੀਦ ਏਜੰਸੀ ਨੂੰ ਇਸ ਜਿਣਸ ਦੀ ਖਰੀਦ ਦਾ ਜਿੰਮਾ ਨਹੀਂ ਦਿੱਤਾ| ਉਨ੍ਹਾਂ ਮੰਡੀ ਵਿੱਚ ਕਿਸਾਨ ਦੀ ਲੁੱਟ ਕੀਤੇ ਜਾਣ ਦਾ ਦੋਸ਼ ਲਗਾਇਆ ਹੈ| ਮੰਡੀ ਸੁਪਰਵਾਈਜ਼ਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੰਡੀ ਵਿੱਚ ਮੱਕੀ 1450 ਰੁਪਏ ਤੋਂ ਲੈ 2125 ਰੁਪਏ ਪ੍ਰਤੀ ਕੁਇੰਟਲ ਦੇ ਦਰਮਿਆਨ ਤੱਕ ਵਿਕੀ ਹੈ|

Advertisement