ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਥ ਕਾਂਗਰਸ ਦੇ ਨਵ-ਨਿਯੁਕਤ ਅਹੁਦੇਦਾਰ ਅਰੁਨਾ ਚੌਧਰੀ ਦੇ ਘਰ ਪੁੱਜੇ

ਪੱਤਰ ਪ੍ਰੇਰਕ ਦੀਨਾਨਗਰ, 17 ਜੁਲਾਈ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਜੇਤੂ ਰਹਿਣ ਤੋਂ ਬਾਅਦ ਅੱਜ ਨਵਨਿਯੁਕਤ ਹਲਕਾ ਦੀਨਾਨਗਰ ਪ੍ਰਧਾਨ ਰੰਮੀ ਠਾਕੁਰ, ਜ਼ਿਲ੍ਹਾ ਮੀਤ ਪ੍ਰਧਾਨ ਦੀਪਕ ਰਾਜ ਬਹਿਰਾਮਪੁਰ ਅਤੇ ਸੂਬਾ ਜਨਰਲ ਸਕੱਤਰ ਹਿਮਾਂਸ਼ੂ ਗੋਸਾਈਂ ਸਣੇ ਸਾਰੇ ਅਹੁਦੇਦਾਰਾਂ ਨੇ ਵਿਧਾਇਕਾ ਅਰੁਨਾ ਚੌਧਰੀ...
ਯੂਥ ਕਾਂਗਰਸ ਦੇ ਨਵ-ਨਿਯੁਕਤ ਅਹੁਦੇਦਾਰਾਂ ਨਾਲ ਵਿਧਾਇਕਾ ਅਰੁਨਾ ਚੌਧਰੀ ਤੇ ਹੋਰ।-ਫੋਟੋ : ਸਾਗਰ
Advertisement

ਪੱਤਰ ਪ੍ਰੇਰਕ

ਦੀਨਾਨਗਰ, 17 ਜੁਲਾਈ

Advertisement

ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਜੇਤੂ ਰਹਿਣ ਤੋਂ ਬਾਅਦ ਅੱਜ ਨਵਨਿਯੁਕਤ ਹਲਕਾ ਦੀਨਾਨਗਰ ਪ੍ਰਧਾਨ ਰੰਮੀ ਠਾਕੁਰ, ਜ਼ਿਲ੍ਹਾ ਮੀਤ ਪ੍ਰਧਾਨ ਦੀਪਕ ਰਾਜ ਬਹਿਰਾਮਪੁਰ ਅਤੇ ਸੂਬਾ ਜਨਰਲ ਸਕੱਤਰ ਹਿਮਾਂਸ਼ੂ ਗੋਸਾਈਂ ਸਣੇ ਸਾਰੇ ਅਹੁਦੇਦਾਰਾਂ ਨੇ ਵਿਧਾਇਕਾ ਅਰੁਨਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਦੇ ਗ੍ਰਹਿ ਪਹੁੰਚ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਅਰੁਨਾ ਚੌਧਰੀ ਨੇ ਨਵਨਿਯੁਕਤ ਅਹੁਦੇਦਾਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ। ਇਸ ਦੌਰਾਨ ਨਵਨਿਯੁਕਤ ਪ੍ਰਧਾਨ ਰੰਮੀ ਠਾਕੁਰ ਅਤੇ ਹੋਰਨਾਂ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਦੇ ਹੋਏ ਕਾਂਗਰਸ ਪਾਰਟੀ ਦੀ ਮਜ਼ਬੂਤੀ ਤੇ ਤਰੱਕੀ ਲਈ ਕੰਮ ਕਰਨਗੇ। ਉਨ੍ਹਾਂ ਯੂਥ ਕਾਂਗਰਸ ਦੀਆਂ ਚੋਣਾਂ ਜ਼ਰੀਏ ਨਵੇਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਪ੍ਰਦਾਨ ਕਰਨ ਲਈ ਰਾਹੁਲ ਗਾਂਧੀ ਦੀ ਉਸਾਰੂ ਸੋਚ ਦੀ ਸ਼ਲਾਘਾ ਕੀਤੀ। ਇਸ ਮੌਕੇ ਨੌਜਵਾਨਾਂ ਵੱਲੋਂ ਵਿਧਾਇਕਾ ਅਰੁਨਾ ਚੌਧਰੀ ਦੇ ਹੱਕ ਵਿੱਚ ਨਾਅਰੇ ਲਗਾਉਂਦਿਆਂ ਕਿਹਾ ਕਿ ਦੀਨਾਨਗਰ ਹਲਕੇ ਦਾ ਸਾਰਾ ਯੂਥ ਹੁਣ ਉਨ੍ਹਾਂ ਦੇ ਨਾਲ ਹੈ। ਇਸ ਮੌਕੇ ਯੂਥ ਨੇਤਾ ਅਭਿਨਵ ਚੌਧਰੀ ਵੀ ਹਾਜ਼ਰ ਸਨ।

Advertisement
Tags :
ਅਹੁਦੇਦਾਰਅਰੁਨਾਕਾਂਗਰਸਚੌਧਰੀਨਵ-ਨਿਯੁਕਤਪੁੱਜੇ,