ਨਵੇਂ ਨਜ਼ਰੀਏ ਨਾਲ ਪੇਸ਼ ਕੀਤੀ ਗਈ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ
ਇਥੇ ਦਸਤਕ ਥੀਏਟਰ ਆਰਟ ਗੈਲਰੀ ਦੇ ਸਰਦਾਰ ਧਰਮ ਸਿੰਘ ਇੰਜਨੀਅਰਿੰਗ ਆਡੀਟੋਰੀਅਮ ਵਿੱਚ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਨਵੇਂ ਨਜ਼ਰੀਏ ਨਾਲ ਪੇਸ਼ ਕੀਤੀ। ਇੰਡੀਅਨ ਅਕੈਡਮੀ ਆਫ ਫਾਈਨ (ਆਰਟ ਗੈਲਰੀ) ਦੇ ਜਰਨਲ ਸਕਤਰ ਡਾ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਹੈ ਕਿ ਇਸ ਦੌਰਾਨ ਬੇਹਤਰੀਨ ਅੰਦਾਜ਼ ਵਿੱਚ ਤਿਆਰ ਇਹ ਨਾਟਕ ਸਿਰਫ਼ ਇੱਕ ਪ੍ਰੇਮ ਕਹਾਣੀ ਨਹੀਂ, ਸਗੋਂ ਸਮਾਜਕ ਬੰਧਨਾਂ ਅਤੇ ਮਨੁੱਖੀ ਖ਼ਾਹਸ਼ਾਂ ’ਤੇ ਗਹਿਰੇ ਸਵਾਲ ਉਠਾਉਂਦਾ ਹੈ। ਕ੍ਰਿਏਟਿਵ ਕਰੈਡਿਟਸ ਨਿਰਦੇਸ਼ਨ ਰਾਜਿੰਦਰ ਸਿੰਘ (ਐੱਨ ਐੱਸ ਡੀ ਐਲੂਮਨਸ), ਸਹਿ-ਨਿਰਦੇਸ਼ਨ ਅਤੇ ਕਾਸਟਿਊਮ ਡਿਜ਼ਾਈਨ ਅਮਿਤਾ ਸ਼ਰਮਾ (ਐੱਨ ਐੱਸ ਡੀ ਐਲੂਮਨਸ) ਸੈਟ, ਪ੍ਰੋਪ, ਸੈਟ ਅਤੇ ਲਾਈਟ ਡਿਜ਼ਾਈਨ ਸਨੀ ਮੈਸਨ ਸੰਗੀਤ ਆਰ. ਸ਼ਨੀ ਕਲਾਕਾਰ ਸੁਰਭੀ ਦੇਵ, ਅਮਨ ਕੁਮਾਰ, ਵਿਸ਼ੇਸ਼ ਖਰਵਾਰ, ਆਯੁਸ਼ ਅਬੋਧ, ਹਰਮਨਜੀਤ ਸਿੰਘ, ਨਵੀਨ ਜੈਸਵਾਲ, ਵਿਕਾਸ ਯਾਦਵ, ਕਵਲ ਉਪਲ, ਸਰਘੀ ਮੈਸਨ, ਨਵਦੀਪ ਸਿੰਘ, ਸਤਿਆਜੀਤ ਰਾਜਾ, ਰੁਚੀ ਮਹੇਸ਼ਵਰੀ, ਦਿਵਿਆ ਦਿਸ਼ਾ ਸਟੇਜ ਮੈਨੇਜਰ ਰਾਜਿੰਦਰ ਕੁਮਾਰ ਬੈਕਸਟੇਜ ਵਰਿੰਦਰ ਕੁਮਾਰ, ਨਵਦੀਪ ਸਿੰਘ ਇਹ ਨਾਟਕ ਵਰਕਸ਼ਾਪੀ ਪ੍ਰਕਿਰਿਆ ਦਾ ਨਤੀਜਾ ਹੈ, ਜਿਸ ਵਿੱਚ ਕਲਾਕਾਰਾਂ ਨੇ ਬ੍ਰੇਖ਼ਤੀਅਨ ਤਕਨੀਕ ਦੀ ਵਰਤੋਂ ਕਰਕੇ ਕਹਾਣੀ ਨੂੰ ਨਵੇਂ ਨਜ਼ਰੀਏ ਨਾਲ ਪਰਖਿਆ ਅਤੇ ਦਰਸ਼ਕਾਂ ਅੱਗੇ ਰੱਖਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਰਾਜਿੰਦਰ ਮੋਹਨ ਸਿੰਘ ਛੀਨਾ ਪ੍ਰਧਾਨ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਗੈਲਰੀ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਅਰਵਿੰਦਰ ਚਮਕ ਸਨ। ਮਹਿਮਾਨਾਂ ਨੇ ਨਾਟਕ ਦਾ ਆਨੰਦ ਮਾਣਿਆ ਅਤੇ ਕਲਾਕਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆ।
ਇਸ ਮੌਕੇ ਆਰਟ ਗੈਲਰੀ ਦੇ ਚੇਅਰਮੈਨ ਸਰਦਾਰ ਸ਼ਿਵਦੇਵ ਸਿੰਘ ਅਤੇ ਗੈਲਰੀ ਦੇ ਮੈਂਬਰ ਤਜਿੰਦਰ ਛੀਨਾ, ਸੁਖਪਾਲ ਸਿੰਘ, ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਨਰਿੰਦਰ ਸਿੰਘ ਬੁੱਤ-ਤਰਾਸ਼ ਤੇ ਸ਼ਹਿਰ ਦੇ ਪਤੀਵੰਤੇ ਹਾਜ਼ਰ ਸਨ।