ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੁੱਗੀ ਨੇ ਟਰੈਕਟਰ ਚਲਾ ਕੇ ਕਣਕ ਦੀ ਬਿਜਾਈ ਕੀਤੀ

ਫਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਅੱਜ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਪੱਖੋਕੇ ਪਹੁੰਚ ਕੇ ਹੜ੍ਹ ਪ੍ਰਭਾਵਿਤ ਖੇਤ ’ਚ ਟਰੈਕਟਰ ਚਲਾ ਕੇ ਕਣਕ ਦੀ ਬਿਜਾਈ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਕਿਸਾਨ ਨੂੰ ਕਣਕ ਦੇ ਬੀਜ ਤੇ ਡੀਜ਼ਲ ਦੀ...
Advertisement
ਫਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਅੱਜ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਪੱਖੋਕੇ ਪਹੁੰਚ ਕੇ ਹੜ੍ਹ ਪ੍ਰਭਾਵਿਤ ਖੇਤ ’ਚ ਟਰੈਕਟਰ ਚਲਾ ਕੇ ਕਣਕ ਦੀ ਬਿਜਾਈ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਕਿਸਾਨ ਨੂੰ ਕਣਕ ਦੇ ਬੀਜ ਤੇ ਡੀਜ਼ਲ ਦੀ ਜ਼ਰੂਰਤ ਹੈ, ਸੰਸਥਾ ਉਸਦੀ ਬਣਦੀ ਮਦਦ ਕਰੇਗੀ। ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਵੱਖ ਵੱਖ ਧਾਰਮਿਕ, ਸਮਾਜ ਸੇਵੀ ਅਤੇ ਰਾਜਸੀ ਧਿਰਾਂ ਨੇ ਬਣਦੀ ਸਹਾਇਤਾ ਕੀਤੀ ਹੈ ਪਰ ਦੁਬਈ ਟਰਾਂਸਪੋਰਟ ਕੰਪਨੀ ਅਤੇ ਕਾਰ ਫੇਅਰ ਦੁਬਈ ਦੀ ਟੀਮ ਵੱਲੋਂ ਵੀ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਭਰਪੂਰ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ 600 ਏਕੜ ਕਣਕ ਦੀ ਬਿਜਾਈ ਕਰਨਗੇ ਜਦੋਂ ਕਿ ਦੁਬਈ ਦੀ ਟਰਾਂਸਪੋਟ ਸੰਸਥਾ ਵੱਲੋਂ ਵੀ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਨਰਿੰਦਰ ਗਿੱਲ ਇਸ ਟੀਮ ਨਾਲ ਲਗਾਤਾਰ ਸੰਪਰਕ ’ਚ ਹਨ। ਉਨ੍ਹਾਂ ਅੱਜ ਸੰਸਥਾ ਵੱਲੋਂ ਡੇਰਾ ਬਾਬਾ ਨਾਨਕ ਪਹੁੰਚ ਕੇ ਕਿਸਾਨਾਂ ਦੀ ਮਦਦ ਲਈ ਕਣਕ ਦਾ ਬੀਜ ਅਤੇ ਟਰੈਕਟਰ ਲੈ ਕੇ ਬਿਜਾਈ ਕੀਤੀ। ਉਨ੍ਹਾਂ ਵੱਖ ਵੱਖ ਜਥੇਬੰਦੀਆਂ ਅਤੇ ਪੰਜਾਬੀ ਗਾਇਕ, ਕਲਾਕਾਰਾਂ ਵੱਲੋਂ ਵੱਧ ਚੜ੍ਹ ਮੱਦਦ ਲਈ ਉਪਰਾਲੇ ਕਰਨ ਦੀ ਸ਼ਲਾਘਾ ਕੀਤੀ।

 

Advertisement

Advertisement
Show comments