ਕਮਰੇ ਦੀ ਛੱਤ ਡਿੱਗੀ
ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਕੀੜੀਸਾਹੀ ਦੇ ਵਾਸੀ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਿਤ ਜੰਗ ਸਿੰਘ ਦੇ ਘਰ ਦੇ ਕਮਰੇ ਦੀ ਛੱਤ ਅੱਧੀ ਰਾਤ ਨੂੰ ਡਿੱਗ ਗਈ| ਜੰਗ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦੇ ਹੋਰਨਾਂ...
Advertisement
ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਕੀੜੀਸਾਹੀ ਦੇ ਵਾਸੀ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਿਤ ਜੰਗ ਸਿੰਘ ਦੇ ਘਰ ਦੇ ਕਮਰੇ ਦੀ ਛੱਤ ਅੱਧੀ ਰਾਤ ਨੂੰ ਡਿੱਗ ਗਈ| ਜੰਗ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਦੂਸਰੇ ਕਮਰੇ ਵਿੱਚ ਸੌਂ ਰਿਹਾ ਸੀ, ਜਿਸ ਕਰਕੇ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ| ਉਸ ਦੇ ਘਰ ਦਾ ਸਾਰਾ ਸਾਮਾਨ ਮਲਬੇ ਹੇਠ ਆ ਗਿਆ ਹੈ| ਉਸ ਨੇ ਸਰਕਾਰ ਤੋਂ 50,000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ| ਜੰਗ ਸਿੰਘ ਨੇ ਕਿਹਾ ਕਿ ਬੀਤੇ ਦਿਨਾਂ ਤੋਂ ਲਗਾਤਾਰ ਬਾਰਸ਼ ਦੇ ਹੋਣ ਕਰਕੇ ਉਸ ਦੇ ਕਮਰੇ ਦੀ ਛੱਤ ਡਿੱਗੀ ਹੈ| ਇਸ ਬਾਰਸ਼ ਨਾਲ ਇਲਾਕੇ ਦੇ ਪਿੰਡ ਜੌਹਲ ਰਾਜੂ ਸਿੰਘ ਦੇ ਤਿੰਨ ਵਸਨੀਕਾਂ ਦੇ ਘਰ ਵੀ ਢਹਿ ਗਏ ਹਨ|
Advertisement
Advertisement