ਲਾਸ਼ ਦੀ ਸ਼ਨਾਖਤ ਨਾ ਹੋਈ
ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੂੰ ਦੋ ਦਿਨ ਪਹਿਲਾਂ ਸ਼ਹਿਰ ਦੇ ਮੁਹੱਲਾ ਜਸਵੰਤ ਸਿੰਘ ਦੀ ਸੜਕ ਦੇ ਕਿਨਾਰਿਓਂ ਇੱਕ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ ਦੀ ਅੱਜ ਵੀ ਸ਼ਨਾਖਤ ਨਹੀਂ ਕੀਤੀ ਜਾ ਸਕੀ| ਮਾਮਲੇ ਦੀ ਜਾਂਚ ਕਰਦੇ ਅਧਿਕਾਰੀ ਏ ਐੱਸ...
Advertisement
ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੂੰ ਦੋ ਦਿਨ ਪਹਿਲਾਂ ਸ਼ਹਿਰ ਦੇ ਮੁਹੱਲਾ ਜਸਵੰਤ ਸਿੰਘ ਦੀ ਸੜਕ ਦੇ ਕਿਨਾਰਿਓਂ ਇੱਕ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ ਦੀ ਅੱਜ ਵੀ ਸ਼ਨਾਖਤ ਨਹੀਂ ਕੀਤੀ ਜਾ ਸਕੀ| ਮਾਮਲੇ ਦੀ ਜਾਂਚ ਕਰਦੇ ਅਧਿਕਾਰੀ ਏ ਐੱਸ ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਦੁਬਲੇ-ਪਤਲੇ ਸਰੀਰ ਵਾਲੇ 45-50 ਕੁ ਸਾਲ ਦੇ ਮ੍ਰਿਤਕ ਬਾਰੇ ਆਸ-ਪਾਸ ਦੇ ਲੋਕਾਂ ਦੇ ਦੱਸਣ ਅਨੁਸਾਰ ਉਹ ਉੱਥੇ ਇੱਧਰ-ਉੱਧਰ ਤੁਰਦਾ-ਫਿਰਦਾ ਦਿਖਾਈ ਦਿੰਦਾ ਰਹਿੰਦਾ ਸੀ| ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ਦੇ ਕਿਸੇ ਭਾਗ ’ਤੇ ਸੱਟ ਆਦਿ ਦਾ ਨਿਸ਼ਾਨ ਨਹੀਂ ਹੈ ਜਿਸ ਕਰਕੇ ਸਮਝਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦੀ ਧੜਕਨ ਅਚਾਨਕ ਰੁਕ ਜਾਣ ਕਾਰਨ ਹੋਈ ਹੈ| ਲਾਸ਼ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ ਮੁਰਦਾਘਾਟ ਵਿੱਚ ਰਖਵਾ ਦਿੱਤੀ ਗਈ ਹੈ|
Advertisement
Advertisement