ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਸ਼ਾਸਨ ਨੇ ਕੌਮੀ ਹਾਈਵੇਅ ਅਧੀਨ ਆਉਂਦੀ ਜ਼ਮੀਨ ਦਾ ਕਬਜ਼ਾ ਲਿਆ

ਪਿੰਡ ਡਡਵਿੰਡੀ ਨੇੜੇ ਕੌਮੀ ਹਾਈਵੇਅ ਅਧੀਨ ਆਉਂਦੀ ਜ਼ਮੀਨ ਦਾ ਪ੍ਰਸ਼ਾਸਨ ਵੱਲੋਂ ਅੱਜ ਕਬਜ਼ਾ ਲੈ ਲਿਆ ਗਿਆ ਹੈ। ਇਸ ਮੌਕੇ ਕਿਸਾਨਾਂ ਨੇ ਪਹਿਲਾਂ ਪ੍ਰਸ਼ਾਸਨ ਦਾ ਵਿਰੋਧ ਕੀਤਾ। ਮੌਕੇ ’ਤੇ ਐੱਸਡੀਐੱਮ ਸੁਲਤਾਨਪੁਰ ਲੋਧੀ ਅਲਕਾ ਕਾਲੀਆ, ਐੱਸਪੀ (ਡੀ) ਪੀਐੱਸ ਵਿਰਕ, ਤਹਿਸੀਲਦਾਰ ਗੌਰਵ ਬਾਂਸਲ,...
ਕਪੂਰਥਲਾ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਕਿਸਾਨ।
Advertisement

ਪਿੰਡ ਡਡਵਿੰਡੀ ਨੇੜੇ ਕੌਮੀ ਹਾਈਵੇਅ ਅਧੀਨ ਆਉਂਦੀ ਜ਼ਮੀਨ ਦਾ ਪ੍ਰਸ਼ਾਸਨ ਵੱਲੋਂ ਅੱਜ ਕਬਜ਼ਾ ਲੈ ਲਿਆ ਗਿਆ ਹੈ। ਇਸ ਮੌਕੇ ਕਿਸਾਨਾਂ ਨੇ ਪਹਿਲਾਂ ਪ੍ਰਸ਼ਾਸਨ ਦਾ ਵਿਰੋਧ ਕੀਤਾ। ਮੌਕੇ ’ਤੇ ਐੱਸਡੀਐੱਮ ਸੁਲਤਾਨਪੁਰ ਲੋਧੀ ਅਲਕਾ ਕਾਲੀਆ, ਐੱਸਪੀ (ਡੀ) ਪੀਐੱਸ ਵਿਰਕ, ਤਹਿਸੀਲਦਾਰ ਗੌਰਵ ਬਾਂਸਲ, ਡੀਐੱਸਪੀ ਸੁਲਤਾਨਪੁਰ ਲੋਧੀ ਹਰਗੁਰਦੇਵ ਸਿੰਘ, ਐੱਸਐੱਚਓ ਸੋਨਮਦੀਪ ਕੌਰ ਵੀ ਪੁੱਜੇ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਪਰੰਤ ਦੋਵਾਂ ਧਿਰਾਂ ’ਚ ਸਹਿਮਤੀ ਬਣਨ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੇ ਕਰੀਬ ਤਿੰਨ ਕਿਲੋਮੀਟਰ ਲੰਬੇ ਹਾਈਵੇਅ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ।

ਇਸ ਮੌਕੇ ਜਸਬੀਰ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਜ਼ਮੀਨ ’ਤੇ ਕਬਜ਼ਾ ਕਰਨ ਸਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਕੋਈ ਵੀ ਪੈਸਾ ਨਹੀਂ ਪਾਇਆ ਗਿਆ। ਉਨ੍ਹਾਂ ਦੀ ਜ਼ਮੀਨ ਹਾਈਵੇਅ ਨਾਲ ਲੱਗਦੀ ਹੋਣ ਕਰ ਕੇ ਵਪਾਰਕ ਭਾਅ ’ਤੇ ਵਿਕਣੀ ਚਾਹੀਦੀ ਹੈ ਜਦੋਂਕਿ ਪ੍ਰਸ਼ਾਸਨ ਇਸ ਦਾ ਘੱਟ ਭਾਅ ਦੇ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਘੱਟੋ-ਘੱਟ ਡੇਢ ਕਰੋੜ ਰੁਪਏ ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।

Advertisement

ਇਸ ਮੌਕੇ ਸਟੇਟ ਪੀਡਬਲਿਊਡੀ ਦੇ ਕੌਮੀ ਹਾਈਵੇਅ ਜਲੰਧਰ ਡਿਵੀਜ਼ਨ ਦੇ ਐਗਜ਼ੀਕਿਊਟਿਵ ਇੰਜਨੀਅਰ ਪ੍ਰੇਮ ਕਮਲ ਨੇ ਦੱਸਿਆ ਕਿ ਇਹ ਕੌਮੀ ਹਾਈਵੇਅ 703ਏ ਦੇ ਅਧੀਨ ਆਉਂਦਾ ਮਨਿਸਟਰੀ ਆਫ ਰੋਡ ਟਰਾਂਸਪੋਰਟ ਦਿੱਲੀ ਦਾ ਪ੍ਰਾਜੈਕਟ ਹੈ ਤੇ ਇਸ ’ਚ ਇੱਕ ਰੇਲਵੇ ਦਾ ਓਵਰਬ੍ਰਿਜ ਵੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਕਾਫ਼ੀ ਦੇਰ ਪਹਿਲਾਂ ਹੋ ਚੁੱਕਾ ਸੀ ਅਤੇ ਕਿਸਾਨਾਂ ਵੱਲੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤੇ ਸਨ ਜੋ ਕਿ ਦੋਵਾਂ ਅਦਾਲਤਾਂ ਵਿੱਚੋਂ ਖਾਰਜ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਸਹਿਮਤੀ ਬਣਨ ਤੋਂ ਬਾਅਦ ਰੋਡ ਵਾਲੀ ਜਗ੍ਹਾ ਦੇ ਦੋਵੇਂ ਪਾਸੀਂ ਵੱਟ ਲਗਾ ਦਿੱਤੀ ਜਾਵੇਗੀ ਜਿਸ ਨੂੰ ਕਿਸਾਨ ਨਹੀਂ ਛੇੜਨਗੇ।

Advertisement