ਠਾਕੁਰ ਸ਼ੇਰ ਸਿੰਘ ਯਾਦਗਾਰੀ ਗੇਟ ਦਾ ਉਦਘਾਟਨ
ਪਿੰਡ ਮਨਵਾਲ ਦੀ ਉੱਤਮ ਗਾਰਡਨ ਕਲੋਨੀ ਦੇ ਵਾਸੀਆਂ ਨੇ ਖੁਦ ਹੀ 16 ਲੱਖ ਦੀ ਲਾਗਤ ਨਾਲ ਗਲੀ ਦੀ ਨੁਹਾਰ ਬਦਲਣ ਦੀ ਮਿਸਾਲ ਕਾਇਮ ਕੀਤੀ ਹੈ। ਗਲੀ ਦੇ ਵਾਸੀਆਂ ਨੇ ਧਾਰਮਿਕ ਸਮਾਗਮ ਕਰਵਾਏ ਠਾਕੁਰ ਸ਼ੇਰ ਸਿੰਘ ਯਾਦਗਾਰੀ ਗੇਟ ਦਾ ਉਦਘਾਟਨ ਉਨ੍ਹਾਂ ਦੇ ਪੁੱਤਰਾਂ ਐਡਵੋਕੇਟ ਠਾਕੁਰ ਰਵਿੰਦਰ ਸਿੰਘ, ਸਵਰਣ ਸਿੰਘ, ਕਰਨ ਸਿੰਘ ਤੇ ਪਰਿਵਾਰਕ ਮੈਂਬਰਾਂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਕੋਲੋਂ ਕਰਵਾਇਆ। ਪ੍ਰਧਾਨ ਹਰਮੀਤ ਸਿੰਘ ਅਤੇ ਹਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਲੋਨੀ ਕਈ ਸਾਲਾਂ ਤੋਂ ਵੱਸੀ ਹੋਈ ਸੀ, ਗਲੀ ਨੂੰ ਕੋਈ ਸਿੱਧਾ ਰਾਹ ਨਹੀਂ ਸੀ। ਉਨ੍ਹਾਂ ਮਰਹੂਮ ਸ਼ੇਰ ਸਿੰਘ ਦੇ ਪੁੱਤਰਾਂ ਨਾਲ ਸੰਪਰਕ ਕਰਕੇ ਰਸਤੇ ਨੂੰ 30 ਫੁੱਟ ਚੌੜਾ ਕਰਵਾ ਲਿਆ, ਜੋ ਸਿੱਧਾ ਪਠਾਨਕੋਟ-ਜੁਗਿਆਲ ਸੜਕ ਨਾਲ ਲਿੰਕ ਹੋ ਗਿਆ। ਮਨਵਾਲ ਪਿੰਡ ਦੇ ਸਰਪੰਚ ਰਾਜੇਸ਼ ਸ਼ਰਮਾ ਉਰਫ਼ ਪਿੰਕੂ ਨੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਆਸ਼ੀਸ਼ ਵਿਜ, ਸ਼ਸ਼ੀਕਾਂਤ, ਸੋਮਨਾਥ, ਸੁਰਿੰਦਰ ਸਿੰਘ, ਰਾਜਿੰਦਰ ਕੁਮਾਰ, ਗੁਲਸ਼ਨ ਸ਼ਰਮਾ, ਅਸ਼ਵਨੀ ਸ਼ਰਮਾ, ਸੁਰਿੰਦਰ ਮੋਹਨ, ਸ਼ਾਮ ਲਾਲ ਖਜੂਰੀਆ, ਕਮਲਾ ਸੈਣੀ, ਬਲਬੀਰ ਸਿੰਘ, ਅਯੋਧਿਆ ਪ੍ਰਕਾਸ਼, ਗੁਰਦੀਪ ਸਿੰਘ, ਅਕਸ਼ੈ ਕੁਮਾਰ, ਅਜੈ ਸ਼ਰਮਾ, ਰਵੀ, ਰਮੇਸ਼, ਅਮਨ, ਰਾਜੇਸ਼ ਵਡੈਹਰਾ ਅਤੇ ਕਮਲਾ ਸੈਣੀ ਹਾਜ਼ਰ ਸਨ।
