ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ
ਅਜਨਾਲਾ ਵਿੱਚ ਜੀਆਰਡੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਗੁਰਦਰਸ਼ਨ ਬਜਾਜ ਅਤੇ ਐੱਮਡੀ ਸੰਤੋਸ਼ ਬਜਾਜ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦਿਆਂ ਮਨਾਏ ਗਏ ਤੀਆਂ ਦੇ ਤਿਉਹਾਰ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਗੁਰਦਰਸ਼ਨ...
Advertisement
ਅਜਨਾਲਾ ਵਿੱਚ ਜੀਆਰਡੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਗੁਰਦਰਸ਼ਨ ਬਜਾਜ ਅਤੇ ਐੱਮਡੀ ਸੰਤੋਸ਼ ਬਜਾਜ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦਿਆਂ ਮਨਾਏ ਗਏ ਤੀਆਂ ਦੇ ਤਿਉਹਾਰ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਗੁਰਦਰਸ਼ਨ ਬਜਾਜ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਹੌਲੀ ਹੌਲੀ ਅਲੋਪ ਹੋ ਰਿਹਾ ਹੈ ਇਸ ਨੂੰ ਸੰਭਾਲਣ ਦੀ ਬੁਹਤ ਲੋੜ ਹੈ। ਇਸ ਮੌਕੇ ਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਗੁਰਦਰਸ਼ਨ ਬਜਾਜ ਜੀ, ਐਮਡੀ ਸੰਤੋਸ਼ ਬਜਾਜ, ਵਾਈਸ ਪ੍ਰਿੰਸੀਪਲ ਰਾਜਿੰਦਰ ਕੌਰ ਗ੍ਰੰਥਗੜ੍ਹ, ਮੈਡਮ ਅਰਸ਼ਦੀਪ ਕੌਰ ਜੀ,ਜਸਦੀਪ ਕੌਰ, ਭਾਵਨਾ ,ਹਰਜੋਤ , ਸਿਮਰਜੀਤ ਕੌਰ, ਮਨਪ੍ਰੀਤ ਗੁਜਰਪੁਰਾ, ਸੁਖਰਾਜ ਕੌਰ, ਗੁਰਜਿੰਦਰ ਸਿੰਘ ,ਹਰਪ੍ਰੀਤ ਸਿੰਘ ਅਤੇ ਹੋਰ ਵੀ ਕਈ ਅਧਿਆਪਕ ਸ਼ਾਮਲ ਹੋਏ।
Advertisement
Advertisement