ਵੁੱਡ ਸਟਾਕ ਸਕੂਲ ’ਚ ਤੀਆਂ ਮਨਾਈਆਂ
ਵੁੱਡਸਟਾਕ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਵਿਦਿਆਰਥਣਾਂ ਨੇ ਬੜੇ ਚਾਅ ਨਾਲ ਮਨਾਇਆ ਗਿਆ। ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਡਾ ਸਤਨਾਮ ਸਿੰਘ ਨਿੱਜਰ,ਚੇਅਰਪਰਸਨ ਡਾ ਸਤਿੰਦਰਜੀਤ ਕੌਰ ਨਿੱਜਰ,ਵਿਦਿਅਕ ਕੋਆਡੀਨੇਟਰ ਸ਼੍ਰੀਮਤੀ ਵਸ਼ੁਧਾ ਸ਼ਰਮਾ ਦੀ ਅਗਵਾਈ ਵਿੱਚ ਸਕੂਲ ਕੰਪਲੈਕਸ ਵਿੱਚ ਤੀਆਂ ਦਾ ਤਿਉਹਾਰ ਮਨਾਇਆ...
Advertisement
ਵੁੱਡਸਟਾਕ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਵਿਦਿਆਰਥਣਾਂ ਨੇ ਬੜੇ ਚਾਅ ਨਾਲ ਮਨਾਇਆ ਗਿਆ। ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਡਾ ਸਤਨਾਮ ਸਿੰਘ ਨਿੱਜਰ,ਚੇਅਰਪਰਸਨ ਡਾ ਸਤਿੰਦਰਜੀਤ ਕੌਰ ਨਿੱਜਰ,ਵਿਦਿਅਕ ਕੋਆਡੀਨੇਟਰ ਸ਼੍ਰੀਮਤੀ ਵਸ਼ੁਧਾ ਸ਼ਰਮਾ ਦੀ ਅਗਵਾਈ ਵਿੱਚ ਸਕੂਲ ਕੰਪਲੈਕਸ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ’ਤੇ ਵਿਦਿਆਰਥਣਾਂ ਨੇ ਪੁਰਾਤਨ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਦਿਆਂ ਗਿੱਧਾ ਪਾਇਆ। ਜਦੋਂ ਕਿ ਬੱਚਿਆਂ ਦੇ ਤੀਆਂ ਨਾਲ ਸਬੰਧਤ ਗੀਤ,ਕਵਿਤਾਵਾਂ,ਭਾਸ਼ਣ ਅਤੇ ਭੰਗੜਾ ਪਾ ਚੰਗਾ ਰੰਗ ਬੰਨਿ੍ਹਆ। ਇਸ ਮੌਕੇ ’ਤੇ ਸਕੂਲ ਮੈਨਜਮੈਂਟ ਕਮੇਟੀ ਦੇ ਅਹੁੱਦੇਦਾਰਾਂ ਅਤੇ ਵਿਦਿਆਕ ਕੋਆਡੀਨੇਟਰ ਨੇ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
Advertisement
Advertisement