ਪੰਚਾਇਤ ਵੱਲੋਂ ਅਧਿਆਪਕ ਦਾ ਸਨਮਾਨ
ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਬੇਟ ਦੇ ਅਧਿਆਪਕ ਸੰਦੀਪ ਸਿੰਘ ਦੀ ਬਦਲੀ ਹੋਣ ’ਤੇ ਪਿੰਡ ਦੀ ਪੰਚਾਇਤ ਵੱਲੋਂ ਅਧਿਆਪਕ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਹੈੱਡ ਟੀਚਰ ਮਨਦੀਪ ਕੌਰ ਨੇ ਸੰਦੀਪ ਸਿੰਘ ਨੂੰ ਮਿਹਨਤੀ ਅਧਿਆਪਕ ਦੱਸਿਆ। ਹੈੱਡ ਟੀਚਰ ਰਮਨ ਗੁਪਤਾ,...
Advertisement
ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਬੇਟ ਦੇ ਅਧਿਆਪਕ ਸੰਦੀਪ ਸਿੰਘ ਦੀ ਬਦਲੀ ਹੋਣ ’ਤੇ ਪਿੰਡ ਦੀ ਪੰਚਾਇਤ ਵੱਲੋਂ ਅਧਿਆਪਕ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਹੈੱਡ ਟੀਚਰ ਮਨਦੀਪ ਕੌਰ ਨੇ ਸੰਦੀਪ ਸਿੰਘ ਨੂੰ ਮਿਹਨਤੀ ਅਧਿਆਪਕ ਦੱਸਿਆ। ਹੈੱਡ ਟੀਚਰ ਰਮਨ ਗੁਪਤਾ, ਡੀਟੀਐੱਫ ਆਗੂ ਵਿਸ਼ਵ ਭਾਨੂੰ ਸ਼ਰਮਾ, ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੇ ਆਗੂ ਗੁਰਮੇਜ ਲਾਲ ਹੀਰ ਅਤੇ ਸੇਵਾਮੁਕਤ ਲੈਕਚਰਾਰ ਕ੍ਰਿਸ਼ਨ ਲਾਲ ਖੁਰਾਣਾ ਨੇ ਕਿਹਾ ਕਿ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਨਾਲ ਹੀ ਸਿੱਖਿਆ ਦਾ ਪੱਧਰ ਉੱਚਾ ਹੋ ਸਕਦਾ ਹੈ। ਸਰਪੰਚ ਬਲਵਿੰਦਰ ਸਿੰਘ, ਬਰਭਜਨ ਸਿੰਘ ਬਾਊਪੁਰ ਅਤੇ ਚੰਦਰ ਪਾਲ ਸਹੋਤਾ ਨੇ ਅਧਿਆਪਕਾਂ ਦੇ ਮਾਨ ਸਨਮਾਨ ਕਰਨ ’ਤੇ ਜ਼ੋਰ ਦਿਤਾ। ਇਸ ਮੌਕੇ ਸੁੰਦਰ ਕੁਮਾਰ, ਦਰਸ਼ਨ ਸਿੰਘ, ਬਲਜੀਤ ਸਿੰਘ ਅਤੇ ਬਿੰਦਰਜੀਤ ਸਿੰਘ ਹਾਜ਼ਰ ਸਨ।
Advertisement
Advertisement