ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਰਨ ਤਾਰਨ: ਬੱਸ ਅੱਡੇ ਦੇ ਮਾੜੇ ਪ੍ਰਬੰਧ ਦੇਖ ਨਾਰਾਜ਼ ਹੋਏ ਵਿਧਾਇਕ ਸੋਹਲ

ਪੱਤਰ ਪ੍ਰੇਰਕ ਤਰਨ ਤਾਰਨ, 12 ਜੁਲਾਈ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਆਪਣੇ ਦੌਰੇ ਦੌਰਾਨ ਤਰਨ ਤਾਰਨ ਦੇ ਬੱਸ ਅੱਡੇ ਦੀ ਤਰਸਯੋਗ ਹਾਲਤ ਦੇਖ ਕੇ ਅਧਿਕਾਰੀਆਂ ਦੀ ਖਿਚਾਈ ਕੀਤੀ ਗਈ। ਉਨ੍ਹਾਂ ਅੱਡੇ ਦੇ ਸਾਰੇ ਪੱਖਿਆਂ ਦੇ ਖਰਾਬ ਹੋਣ, ਪੀਣ ਦੇ...
ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ| - ਫੋਟੋ: ਗੁਰਬਖਸ਼ਪੁਰੀ
Advertisement

ਪੱਤਰ ਪ੍ਰੇਰਕ

ਤਰਨ ਤਾਰਨ, 12 ਜੁਲਾਈ

Advertisement

ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਆਪਣੇ ਦੌਰੇ ਦੌਰਾਨ ਤਰਨ ਤਾਰਨ ਦੇ ਬੱਸ ਅੱਡੇ ਦੀ ਤਰਸਯੋਗ ਹਾਲਤ ਦੇਖ ਕੇ ਅਧਿਕਾਰੀਆਂ ਦੀ ਖਿਚਾਈ ਕੀਤੀ ਗਈ। ਉਨ੍ਹਾਂ ਅੱਡੇ ਦੇ ਸਾਰੇ ਪੱਖਿਆਂ ਦੇ ਖਰਾਬ ਹੋਣ, ਪੀਣ ਦੇ ਪਾਣੀ ਦੇ ਨਾਕਸ ਪ੍ਰਬੰਧਾਂ ਅਤੇ ਬਾਥਰੂਮਾਂ ਦੀ ਸਫ਼ਾਈ ਨਾ ਹੋਣ ਖ਼ਿਲਾਫ਼ ਦੁੱਖ ਦਾ ਪ੍ਰਗਟਾਵਾ ਕੀਤਾ| ਉਨ੍ਹਾਂ ਅੱਡੇ ਦੇ ਮਾੜੇ ਪ੍ਰਬੰਧਾਂ ਕਰ ਕੇ ਸਵਾਰੀਆਂ ਦੇ ਖੱਜਲ-ਖੁਆਰ ਹੋਣ ’ਤੇ ਵੀ ਅਧਿਕਾਰੀਆਂ ਨੂੰ ਤਾੜਨਾ ਕੀਤੀ।

ਅਧਿਕਾਰੀਆਂ ਨੇ ਕਿਹਾ ਕਿ ਡਿੱਪੂ ਵਿੱਚ ਵੱਡੀ ਗਿਣਤੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਹੀ ਅੱਡੇ ਦੀ ਹਾਲਤ ਤਰਸਯੋਗ ਹੈ| ਬੱਸ ਅੱਡੇ ਦੀ ਸਫ਼ਾਈ ਕਰਨ ਲਈ ਇੱਕ ਵੀ ਸਫ਼ਾਈ ਸੇਵਕ ਨਹੀਂ ਹੈ| ਵਿਧਾਇਕ ਡਾ. ਸੋਹਲ ਨੇ ਅਧਿਕਾਰੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾ ਨਿਭਾਉਣ ’ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਮਾਨਦਾਰੀ ਨਾਲ ਡਿਊਟੀ ਨਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਇਸ ਮੌਕੇ ਪਾਰਟੀ ਆਗੂ ਅਤੇ ਵਾਲੰਟੀਅਰ ਵੀ ਹਾਜ਼ਰ ਸਨ|

Advertisement
Tags :
ਅੱਡੇਸੋਹਲਤਾਰਨਨਾਰਾਜ਼ਪ੍ਰਬੰਧਮਾੜੇਵਿਧਾਇਕ