ਸਵਾਸਤਿਕ ਸ਼ਰਮਾ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ
ਕੈਡੇਟ ਸਵਾਸਤਿਕ ਸ਼ਰਮਾ ਨੇ ਆਲ ਇੰਡੀਆ ਥਲ ਸੈਨਿਕ ਕੈਂਪ (ਟੀਐੱਸਸੀ) ’ਚ ਔਬਸਟੈਕਲ (ਅਵਰੋਧਕ) ਟਰੇਨਿੰਗ ’ਚ 23 ਸੈਕਿੰਡ ਦਾ ਆਪਣਾ ਰਿਕਾਰਡ ਸਮਾਂ ਬਰਕਰਾਰ ਰੱਖਿਆ ਹੈ। ਇਸ ਮਾਣ ਨੂੰ ਹੋਰ ਵਧਾਉਂਦੇ ਹੋਏ ਐਨਸੀਸੀ ਡਾਇਰੈਕਟੋਰੇਟ ਟੀਮ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ) ਨੇ...
Advertisement
ਕੈਡੇਟ ਸਵਾਸਤਿਕ ਸ਼ਰਮਾ ਨੇ ਆਲ ਇੰਡੀਆ ਥਲ ਸੈਨਿਕ ਕੈਂਪ (ਟੀਐੱਸਸੀ) ’ਚ ਔਬਸਟੈਕਲ (ਅਵਰੋਧਕ) ਟਰੇਨਿੰਗ ’ਚ 23 ਸੈਕਿੰਡ ਦਾ ਆਪਣਾ ਰਿਕਾਰਡ ਸਮਾਂ ਬਰਕਰਾਰ ਰੱਖਿਆ ਹੈ। ਇਸ ਮਾਣ ਨੂੰ ਹੋਰ ਵਧਾਉਂਦੇ ਹੋਏ ਐਨਸੀਸੀ ਡਾਇਰੈਕਟੋਰੇਟ ਟੀਮ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ) ਨੇ ਕੌਮੀ ਪੱਧਰ ’ਤੇ ਸਮੁੱਚੀ ਰੈਂਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਟੀਮ ਨੇ ਮੈਪ ਰੀਡਿੰਗ, ਸਿਹਤ ਅਤੇ ਸਫਾਈ, ਔਬਸਟੈਕਲ ਟਰੇਨਿੰਗ, ਲਾਈਨ ਏਰੀਆ ਅਤੇ ਟੈਂਟ ਪਿੱਚਿੰਗ ਵਰਗੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰਾਂ ਸੰਨੀ ਮਹਾਜਨ ਤੇ ਓਸ਼ਿਨ ਮਹਾਜਨ ਨੇ ਸਵਾਸਤਿਕ ਨੂੰ ਸਫਲਤਾ ਲਈ ਵਧਾਈ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement