ਵਿਦਿਆਰਥੀਆਂ ਵੱਲੋਂ ਸਫ਼ਾਈ ਲਈ ਜਾਗਰੂਕਤਾ ਰੈਲੀ
ਇਥੇ ਐੱਸ ਐੱਲ ਬਾਵਾ ਡੀ ਏ ਵੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਪ੍ਰੋਫੈਸਰ (ਡਾ.) ਵਰਿੰਦਰ ਭਾਟੀਆ ਦੀ ਪ੍ਰਧਾਨਗੀ ਅਤੇ ਐੱਨ ਸੀ ਸੀ ਕੈਪਟਨ ਡਾ. ਮੁਨੀਸ਼ ਯਾਦਵ ਦੀ ਨਿਗਰਾਨੀ ਹੇਠ ਸ਼ਹਿਰ ਵਿੱਚ ਸਫ਼ਾਈ ਲਈ ਜਾਗਰੂਕਤਾ ਰੈਲੀ ਕੀਤੀ ਗਈ। ਕਾਲਜ ਦੇ ਰੈੱਡ ਰਿਬਨ...
Advertisement
ਇਥੇ ਐੱਸ ਐੱਲ ਬਾਵਾ ਡੀ ਏ ਵੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਪ੍ਰੋਫੈਸਰ (ਡਾ.) ਵਰਿੰਦਰ ਭਾਟੀਆ ਦੀ ਪ੍ਰਧਾਨਗੀ ਅਤੇ ਐੱਨ ਸੀ ਸੀ ਕੈਪਟਨ ਡਾ. ਮੁਨੀਸ਼ ਯਾਦਵ ਦੀ ਨਿਗਰਾਨੀ ਹੇਠ ਸ਼ਹਿਰ ਵਿੱਚ ਸਫ਼ਾਈ ਲਈ ਜਾਗਰੂਕਤਾ ਰੈਲੀ ਕੀਤੀ ਗਈ। ਕਾਲਜ ਦੇ ਰੈੱਡ ਰਿਬਨ ਕਲੱਬ, ਐੱਨ ਸੀ ਸੀ ਅਤੇ ਬਟਾਲਾ ਨਗਰ ਨਿਗਮ ਦੇ ਸਹਿਯੋਗ ਨਾਲ ਕੀਤੀ ਰੈਲੀ ਦੌਰਾਨ ਆਮ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਗਿਆ। ਰੈਲੀ ਵਿੱਚ 75 ਕੈਡਿਟਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਵਿਦਿਆਰਥੀਆਂ ਅਤੇ ਕੈਡਿਟਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement