ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਰਾ ਬਾਬਾ ਨਾਨਕ ’ਚ ਗ੍ਰਾਮ ਨਿਆਲਿਆ ਬਣਾਉਣ ਵਿਰੁੱਧ ਹੜਤਾਲ

ਪੰਜਾਬ ਦੇ ਸਮੂਹ ਬਾਰ ਐਸੋਸੀਏਸ਼ਨਾਂ ਵੱਲੋਂ ਅੱਜ ਮੀਟਿੰਗ ’ਚ ਹੋਵੇਗੀ ਅਗਲੀ ਰਣਨੀਤੀ ਤੈਅ
ਬਟਾਲਾ ਬਾਰ ਐਸੋਸੀਏਸ਼ਨ ਦੇ ਨੁਮਾਇੰਦੇ ਪ੍ਰਦਰਸ਼ਨ ਕਰਦੇ ਹੋਏ। 
Advertisement

ਪੰਜਾਬ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਸਣੇ ਪੰਜਾਬ ਦੇ ਹੋਰ ਅੱਠ ਥਾਵਾਂ ’ਤੇ ਗ੍ਰਾਮ ਨਿਆਲਿਆ ਸਥਾਪਤ ਕਰਨ ਦੇ ਫ਼ੈਸਲੇ ਵਿਰੁੱਧ ਬਟਾਲਾ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਮੁਕੰਮਲ ਹੜਤਾਲ ਕੀਤੀ ਅਤੇ ਅਦਾਲਤ ਦੇ ਕੰਮ ਦਾ ਬਾਈਕਾਟ ਰੱਖਿਆ। ਬਟਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਦੀਪ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਸਰਕਾਰ ਲਿਆ ਫ਼ੈਸਲਾ ਵਾਪਸ ਨਹੀਂ ਲੈਂਦੀ ਹੜਤਾਲ ਜਾਰੀ ਰੱਖੀ ਜਾਵੇਗੀ। ਐਸੋਸੀਏਸ਼ਨ ਪ੍ਰਧਾਨ ਰੰਧਾਵਾ ਵੱਲੋਂ ਅੱਜ ਸਰਕਾਰ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਦੱਸਿਆ ਕਿ ਭਲਕੇ ਸ਼ਨਿੱਚਰਵਾਰ ਜਲੰਧਰ ਵਿੱਚ ਇਕ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਪੰਜਾਬ ਦੇ ਸਾਰੇ ਬਾਰਾਂ ਦੇ ਨੁਮਾਇੰਦੇ ਹਿੱਸਾ ਲੈਣਗੇ ਅਤੇ ਇਸ ਸਰਕਾਰੀ ਫ਼ੈਸਲੇ ’ਤੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ ਸੈਸ਼ਨ ਜੱਜ ਸਾਹਿਬ ਗੁਰਦਾਸਪੁਰ, ਡੀਸੀ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜਸਟਿਸ ਸਾਹਿਬ ਸਣੇ ਹੋਰ ਹਸਤੀਆਂ ਨੂੰ ਤੱਥ ਪੇਸ਼ ਕਰ ਚੁੱਕੇ ਹਨ ਕਿ ਸਰਕਾਰ ਦਾ ਫੈਸਲਾ ਗ਼ਲਤ ਹੈ। ਸੋ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਲਿਆ। ਇਸ ਮੌਕੇ ਐਡਵੋਕੇਟ ਬਿਕਰਮਜੀਤ ਸਿੰਘ ਕਰਵਾਲੀਆ, ਭਾਰਤ ਭੂਸ਼ਨ ਅਗਰਵਾਲ, ਹਰਨਾਮ ਸਿੰਘ ਗਿੱਲ, ਐਡਵੋਕੇਟ ਸਤਨਾਮ ਸਿੰਘ ਗਿੱਲ, ਬਲਸ਼ੇਰ ਸਿੰਘ, ਨਵੀਨ ਗੁਪਤਾ, ਰਾਜੀਵ ਕੌੜਾ, ਰਾਜਿੰਦਰ ਸਰੂਪ, ਸੌਰਭ ਡੋਗਰਾ, ਐਡਵੋਕੇਟ ਭਰਤ ਅਗਰਵਾਲ ,ਮੁਸਕਾਨਦੀਪ ਕੌਰ, ਬਿੰਦੂ, ਲਵਲੀ, ਭੁਪਿੰਦਰ ਸਿੰਘ ਮੱਲੀ, ਬਿਕਰਮਜੀਤ, ਨਵਦੀਪ ਕਾਹਲੋਂ, ਰਿਸ਼ੀ ਤਰੇਸ਼ ਕੁਮਾਰ ਭਾਗੋ, ਰਿਸ਼ੀ ਕਾਹਲੋਂ, ਭਾਗੇਸ਼ ਕੁਮਾਰ ਭਾਗੋ, ਡਾ. ਲਾਲੀ, ਚੰਦਰਕਾਂਤ ਮਹਾਜਨ, ਬਲਦੇਵ ਸਿੰਘ, ਪਰਮਜੀਤ ਸਿੰਘ ਬੇਦੀ, ਰਵਿੰਦਰ ਸਿੰਘ, ਪਰੁਣ ਭਾਗੋਵਾਲੀਆ, ਸੁਦੇਸ਼ ਗੁਪਤਾ, ਹਰਪ੍ਰਤਾਪ ਸਿੰਘ, ਪਰਮਜੀਤ ਸ਼ੁਕਲਾ, ਸਨੇਹਾ ਸ਼ਰਮਾ, ਸਰਬਜੀਤ ਕੌਰ (ਸਭ ਐਡਵੋਕੇਟ), ਆਦਿ ਹਾਜ਼ਰ ਸਨ।

Advertisement

 

Advertisement
Show comments