ਐੱਸ ਐੱਸ ਐੱਮ ਕਾਲਜ ਪੰਜਵੀਂ ਵਾਰ ਚੈਂਪੀਅਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਦਸਮੇਸ਼ ਆਡੀਟੋਰੀਅਮ ਵਿੱਚ ਬੀ ਜ਼ੋਨ ਦੇ ਯੁਵਕ ਮੇਲੇ ਵਿੱਚ ਐੱਸ ਐੱਸ ਐੱਮ ਕਾਲਜ ਨੇ ਏ ਡਿਵੀਜ਼ਨ ਵਿੱਚ ਲਗਾਤਾਰ ਪੰਜਵੀਂ ਵਾਰ ਚੈਂਪੀਅਨ ਦਾ ਖ਼ਿਤਾਬ ਹਾਸਲ ਕੀਤਾ ਹੈ। ਡੀਨ ਯੁਵਾ ਭਲਾਈ ਵਿਭਾਗ ਪ੍ਰੋਫੈਸਰ ਪ੍ਰਬੋਧ ਗਰੋਵਰ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਕੁੱਲ 13 ਪਹਿਲੇ, 9 ਦੂਸਰੇ ਅਤੇ 4 ਤੀਸਰੇ, ਕੁਲ 26 ਪੁਰਸਕਾਰ ਜਿੱਤ ਕੇ ਸਭ ਤੋਂ ਵੱਧ ਸਕੋਰ ਦਰਜ ਕਰਵਾਇਆ। ਸਧਾਰਨ ਗਿਆਨ, ਸਵਾਲ ਜਵਾਬ, ਫੋਕ ਆਰਕੈਸਟਰਾ, ਕਲਾਸੀਕਲ ਵੋਕਲ, ਕਲਾਸੀਕਲ ਇੰਸਟਰੂਮੈਂਟਲ, ਮਾਈਮ, ਸਕਿੱਟ, ਗਰੁੱਪ ਸੌਂਗ, ਪੋਸਟਰ ਮੇਕਿੰਗ ਆਦਿ ਵਿੱਚ ਵੱਖ ਵੱਖ ਸਥਾਨ ਹਾਸਲ ਕੀਤੇ। ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਡਾਕਟਰ ਆਰ ਕੇ ਤੁਲੀ ਨੇ ਸਾਰੇ ਵਿਦਿਆਰਥੀਆਂ, ਕਲਾਕਾਰਾਂ, ਪ੍ਰੋਫੈਸਰ ਪ੍ਰਬੋਧ ਗਰੋਵਰ ਅਤੇ ਉਨ੍ਹਾਂ ਦੀ ਟੀਮ ਦੇ ਪ੍ਰੋ. ਸੋਨੂੰ ਮੰਗੋਤਰਾ ਪ੍ਰੋ. ਅਮਿਤ ਕੁਮਾਰ, ਐਨ ਸੀ ਸੀ ਅਧਿਕਾਰੀ ਪ੍ਰੋ. ਦੀਪਿਕਾ ਪ੍ਰੋ. ਹਰਸ਼ਿਤ ਭੱਲਾ, ਪ੍ਰੋ. ਨੀਲਮ, ਪ੍ਰੋ. ਕੋਮਲ, ਪ੍ਰੋ. ਨਿਧੀ, ਪ੍ਰੋ. ਮਨਦੀਪ ਕੌਰ, ਪ੍ਰੋ. ਹਰਮਨਦੀਪ ਕੌਰ (ਇੰਚਾਰਜ ਗਿੱਧਾ ਤੇ ਗਰੁੱਪ ਡਾਂਸ) ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
