ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀ 28 ਨੂੰ ਹੋਵੇਗੀ ਰਵਾਨਾ
ਰੇਲਵੇ ਬੋਰਡ ਨੇ ਅਜਿਹੇ ਸ਼ਰਧਾਲੂਆਂ ਲਈ ਭਾਰਤ ਗੌਰਵ ਰੇਲ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ ਜੋ ਦੱਖਣੀ ਭਾਰਤ ਦੇ ਮਸ਼ਹੂਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਹ ਵਿਸ਼ੇਸ਼ ਰੇਲ ਗੱਡੀ 28 ਜੁਲਾਈ ਨੂੰ ਦੱਖਣੀ ਭਾਰਤ ਦੀ ਬ੍ਰਹਮ ਯਾਤਰਾ ’ਤੇ...
Advertisement
ਰੇਲਵੇ ਬੋਰਡ ਨੇ ਅਜਿਹੇ ਸ਼ਰਧਾਲੂਆਂ ਲਈ ਭਾਰਤ ਗੌਰਵ ਰੇਲ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ ਜੋ ਦੱਖਣੀ ਭਾਰਤ ਦੇ ਮਸ਼ਹੂਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਹ ਵਿਸ਼ੇਸ਼ ਰੇਲ ਗੱਡੀ 28 ਜੁਲਾਈ ਨੂੰ ਦੱਖਣੀ ਭਾਰਤ ਦੀ ਬ੍ਰਹਮ ਯਾਤਰਾ ’ਤੇ ਰਵਾਨਾ ਹੋਵੇਗੀ। ਇਹ 13 ਦਿਨਾਂ ਦੀ ਯਾਤਰਾ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਦੱਖਣੀ ਭਾਰਤ ਦੇ ਪ੍ਰਮੁੱਖ ਤੀਰਥ ਸਥਾਨ ਜਿਵੇਂ ਕਿ ਤਿਰੂਪਤੀ ਮੰਦਰ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ ਅਤੇ ਮਲਿਕਾਰਜੁਨ ਦੇ ਦਰਸ਼ਨ ਕਰਵਾਏਗੀ। ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਦੱਸਿਆ ਕਿ ਯਾਤਰਾ ਦੇ ਮੁੱਖ ਬੋਰਡਿੰਗ ਪੁਆਇੰਟ ਜਲੰਧਰ ਸ਼ਹਿਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਹਜ਼ਰਤ ਨਿਜ਼ਾਮੂਦੀਨ, ਮਥੁਰਾ, ਆਗਰਾ ਕੈਂਟ ਅਤੇ ਗਵਾਲੀਅਰ ਹੋਣਗੇ। ਕੁੱਲ ਮਿਲਾ ਕੇ ਇਹ ਯਾਤਰਾ 12 ਰਾਤਾਂ ਅਤੇ 13 ਦਿਨਾਂ ਦੀ ਹੋਵੇਗੀ, ਜਿਸ ਦੀ ਵਾਪਸੀ 9 ਅਗਸਤ ਨੂੰ ਹੋਵੇਗੀ।
Advertisement
Advertisement