ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਮਾਜ ਸੇਵੀ ਨੇ ਡਿਸਪੈਂਸਰੀ ਨੂੰ ਜ਼ਮੀਨ ਦਾਨ ਵਜੋਂ ਦਿੱਤੀ

ਪਿੰਡ ਵਾਸੀਆਂ ਨੇ ਕੀਤਾ ਅਮਰਜੀਤ ਸਿੰਘ ਦਾ ਸਨਮਾਨ
ਸਮਾਜ ਸੇਵੀ ਅਮਰਜੀਤ ਸਿੰਘ ਨੂੰ ਸਨਮਾਨਦੇ ਹੋਏ ਸਮੂਹ ਨਗਰ ਨਿਵਾਸੀ। ਫੋਟੋ: ਮਿੰਟੂ
Advertisement

ਸਮਾਜ ਸੇਵੀ ਸਾਬਕਾ ਫੌਜੀ ਅਮਰਜੀਤ ਸਿੰਘ ਵੱਲੋਂ ਪਿੰਡ ਖਤਰਾਏ ਕਲਾਂ ’ਚ ਬਣਨ ਵਾਲੀ ਡਿਸਪੈਂਸਰੀ ਲਈ 10 ਮਰਲੇ ਜ਼ਮੀਨ ਮੁਫ਼ਤ ਦਾਨ ਵਜੋਂ ਦਿੱਤੀ ਗਈ ਜਿਸ ਨੂੰ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਖਤਰਾਏ ਕਲਾਂ ਵਿੱਚ ਸਨਮਾਨਿਤ ਕੀਤਾ ਗਿਆ। ਸਮੂਹ ਨਗਰ ਦੇ ਮੋਹਤਬਰਾਂ ਨੇ ਦੱਸਿਆ ਕਿ ਪਿੰਡ ਦੇ ਸਾਂਝੇ ਕੰਮਾਂ ਵਿੱਚ ਸੇਵਾ ਕਰਨ ਦਾ ਸੁਭਾਗ ਕੁਝ ਵਿਰਲੇ ਵਿਅਕਤੀਆਂ ਦੇ ਹਿੱਸੇ ਆਉਂਦਾ ਹੈ, ਜਿਵੇਂ ਭਾਈ ਅਮਰਜੀਤ ਸਿੰਘ ਵੱਲੋਂ ਸਮੂਹ ਨਗਰ ਦੇ ਸਾਂਝੇ ਕੰਮਾਂ ਵਿੱਚ ਪਾਏ ਗਏ ਯੋਗਦਾਨ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ। ਭਾਈ ਅਮਰਜੀਤ ਸਿੰਘ ਨੇ ਕਿਹਾ,‘ਮੈਨੂੰ ਸਮੂਹ ਨਗਰ ਵੱਲੋਂ ਦਿੱਤੇ ਗਏ ਮਾਣ ਸਤਿਕਾਰ ਦਾ ਹਮੇਸ਼ਾ ਰਿਣੀ ਰਹਾਂਗਾ ਅਤੇ ਅੱਗੇ ਤੋਂ ਵੀ ਪਿੰਡ ਦੇ ਸਾਂਝੇ ਵਿਕਾਸ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।’ ਇਸ ਮੌਕੇ ਕਸ਼ਮੀਰ ਸਿੰਘ, ਕੰਵਲਜੀਤ ਸਿੰਘ, ਦਿਲਬਾਗ ਸਿੰਘ, ਅੰਗਰੇਜ਼ ਸਿੰਘ, ਅਰਜਨ ਸਿੰਘ, ਜਗਤਾਰ ਸਿੰਘ, ਰਣਜੋਧ ਸਿੰਘ, ਰਤਨ ਸਿੰਘ, ਸਤਨਾਮ ਸਿੰਘ, ਤਰਸੇਮ ਸਿੰਘ, ਸਵਰਾਜ ਸਿੰਘ ਸਣੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

Advertisement

 

Advertisement