ਸਬ-ਜੇਲ੍ਹ ਵਿੱਚ ਭੈਣਾਂ ਨੇ ਬੰਨ੍ਹੀਆਂ ਬੰਦੀਆਂ ਨੂੰ ਰੱਖੜੀਆਂ
ਜੇਲ੍ਹ ਸੁਪਰਡੈਂਟ ਹਿਮਾਂਸ਼ੂ ਗੋਇਲ ਦੀ ਅਗਵਾਈ ਵਿੱਚ ਅੱਜ ਇੱਥੇ ਸਬ-ਜੇਲ੍ਹ ਅੰਦਰ ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੀਆਂ ਭੈਣਾਂ ਪੁੱਜੀਆਂ ਜਿੱਥੇ ਉਨ੍ਹਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਪਵਿੱਤਰ ਤਿਉਹਾਰ ਮਨਾਇਆ। ਜੇਲ੍ਹ ਵਿੱਚ ਬੰਦ ਭਰਾਵਾਂ ਦੇ ਗੁੱਟਾਂ ’ਤੇ...
Advertisement
ਜੇਲ੍ਹ ਸੁਪਰਡੈਂਟ ਹਿਮਾਂਸ਼ੂ ਗੋਇਲ ਦੀ ਅਗਵਾਈ ਵਿੱਚ ਅੱਜ ਇੱਥੇ ਸਬ-ਜੇਲ੍ਹ ਅੰਦਰ ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੀਆਂ ਭੈਣਾਂ ਪੁੱਜੀਆਂ ਜਿੱਥੇ ਉਨ੍ਹਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਪਵਿੱਤਰ ਤਿਉਹਾਰ ਮਨਾਇਆ। ਜੇਲ੍ਹ ਵਿੱਚ ਬੰਦ ਭਰਾਵਾਂ ਦੇ ਗੁੱਟਾਂ ’ਤੇ ਜਦ ਉਨ੍ਹਾਂ ਦੀਆਂ ਭੈਣਾਂ ਨੇ ਰੱਖੜੀਆਂ ਬੰਨ੍ਹੀਆਂ ਤਾਂ ਜੇਲ੍ਹ ਦਾ ਮਾਹੌਲ ਭਾਵੁਕ ਹੋ ਗਿਆ।
ਆਪਣੇ ਇਕਲੌਤੇ ਭਰਾ ਨੂੰ ਜੇਲ੍ਹ ਕੰਪਲੈਕਸ ਵਿੱਚ ਮਿਲਣ ਪੁੱਜੀਆਂ 3 ਭੈਣਾਂ ਮਿਲਣ ਸਮੇਂ ਬਹੁਤ ਭਾਵੁਕ ਹੋ ਗਈਆਂ ਅਤੇ ਉਹ ਆਪਣੇ ਭਰਾ ਦੇ ਗਲ ਲੱਗ ਕੇ ਕਾਫੀ ਦੇਰ ਰੋਂਦੀਆਂ ਰਹੀਆਂ। ਇਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਚੁੱਪ ਕਰਵਾਇਆ। ਜੇਲ੍ਹ ਸੁਪਰਡੈਂਟ ਹਿਮਾਂਸ਼ੂ ਗੋਇਲ ਨੇ ਦੱਸਿਆ ਕਿ ਜੇਲ੍ਹ ਕੰਪਲੈਕਸ ਵਿੱਚ ਰੱਖੜੀ ਦਾ ਇਹ ਸਮਾਗਮ ਰਿਸ਼ਤਿਆਂ ਦੇ ਨਿੱਘ ਅਤੇ ਪ੍ਰੇਮ ਦੀ ਤਾਕਤ ਨੂੰ ਦਰਸਾਉਂਦਾ ਹੈ।
Advertisement
Advertisement