ਦਰਾਣੀ-ਜੇਠਾਣੀ ਹੈਰੋਇਨ ਨਾਲ ਫੜੀਆਂ
ਪੁਲੀਸ ਪਾਰਟੀ ਨੇ ਦਰਾਣੀ-ਜੇਠਾਣੀ ਨੂੰ 105 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ| ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਸੈਦੋ ਪਿੰਡ ਦੀ ਵਾਸੀ ਜਸਵਿੰਦਰ ਕੌਰ ਅਤੇ ਉਸ ਦੀ ਦਰਾਣੀ ਮਨਜਿੰਦਰ ਕੌਰ ਦੇ ਤੌਰ ’ਤੇ ਕੀਤੀ ਗਈ ਹੈ| ਹਰਪਾਲ ਸਿੰਘ ਨੇ...
Advertisement
ਪੁਲੀਸ ਪਾਰਟੀ ਨੇ ਦਰਾਣੀ-ਜੇਠਾਣੀ ਨੂੰ 105 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ| ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਸੈਦੋ ਪਿੰਡ ਦੀ ਵਾਸੀ ਜਸਵਿੰਦਰ ਕੌਰ ਅਤੇ ਉਸ ਦੀ ਦਰਾਣੀ ਮਨਜਿੰਦਰ ਕੌਰ ਦੇ ਤੌਰ ’ਤੇ ਕੀਤੀ ਗਈ ਹੈ| ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤਾਂ ਤੋਂ ਇਲੈਕਟ੍ਰਾਨਿਕ ਕੰਡਾ ਅਤੇ ਡਰੱਗ ਮਨੀ ਦੇ 1200 ਰੁਪਏ ਵੀ ਬਰਾਮਦ ਕੀਤੇ ਗਏ ਹਨ| ਉਹ ਦੋਵੇਂ ਜਣੀਆਂ ਗੁਰਵੇਲ ਸਿੰਘ ਨਾਲ ਮੋਟਰਸਾਈਕਲ ’ਤੇ ਬੈਠ ਕੇ ਇਲਾਕੇ ਅੰਦਰ ਹੈਰੋਇਨ ਸਪਲਾਈ ਕਰਨ ਲਈ ਆ ਰਹੇ ਸਨ ਤਾਂ ਪੁਲੀਸ ਨੇ ਨਾਕੇ ਦੌਰਾਨ ਜਸਵਿੰਦਰ ਕੌਰ ਤੇ ਮਨਜਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਗੁਰਵੇਲ ਮੌਕੇ ਤੋਂ ਭੱਜ ਗਿਆ। ਇਸ ਸਬੰਧੀ ਐਨ ਡੀ ਪੀ ਸੀ ਐਕਟ ਦੀ ਦਫ਼ਾ 21-ਬੀ, 27-ਏ, 29, 61, 85 ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ|
Advertisement
Advertisement
