ਗਾਇਕ ਗੈਰੀ ਸੰਧੂ ਨੇ ਹੜ੍ਹ ਪੀੜਤਾਂ ਨੂੰ ਦਸ ਮੱਝਾਂ ਦਿੱਤੀਆਂ
ਗਾਇਕ ਗੈਰੀ ਸੰਧੂ ਨੇ ਅੱਜ ਹੜ੍ਹ ਪੀੜਤਾਂ ਨੂੰ ਦਸ ਮੱਝਾਂ ਦਿੱਤੀਆਂ। ਉਨ੍ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਘਣੀਏ ਕੇ ਬੇਟ, ਮਾਛੀਵਾੜਾ ਤੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਚੰਡੀਗੜ੍ਹ ਸਮੇਤ ਹੋਰ ਪਿੰਡਾਂ ’ਚ ਪੀੜਤ ਤੇ ਲੋੜਵੰਦਾਂ ਨੂੰ ਮੱਝਾ ਦਿੱਤੀਆਂ। ਇੱਥੋਂ ਦੇ ਦਾਣਾ...
Advertisement
ਗਾਇਕ ਗੈਰੀ ਸੰਧੂ ਨੇ ਅੱਜ ਹੜ੍ਹ ਪੀੜਤਾਂ ਨੂੰ ਦਸ ਮੱਝਾਂ ਦਿੱਤੀਆਂ। ਉਨ੍ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਘਣੀਏ ਕੇ ਬੇਟ, ਮਾਛੀਵਾੜਾ ਤੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਚੰਡੀਗੜ੍ਹ ਸਮੇਤ ਹੋਰ ਪਿੰਡਾਂ ’ਚ ਪੀੜਤ ਤੇ ਲੋੜਵੰਦਾਂ ਨੂੰ ਮੱਝਾ ਦਿੱਤੀਆਂ। ਇੱਥੋਂ ਦੇ ਦਾਣਾ ਮੰਡੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਨੇ ਆਪਣੀ ਕਮਾਈ ਵਿੱਚੋਂ ਦਸ ਮੱਝਾਂ ਦਾਨ ਕੀਤੀਆਂ। ਉਨ੍ਹਾਂ ਆਖਿਆ ਕਿ ਲੰਘੇ ਮਹੀਨੇ ਦੇ ਆਖ਼ਰੀ ਹਫਤੇ ਸਰਹੱਦੀ ਖੇਤਰ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਜਿਸ ਨਾਲ ਲੋਕਾਂ ਨੂੰ ਭਾਰੀ ਆਰਥਿਕ ਸੱਟ ਵੱਜੀ। ਉਨ੍ਹਾਂ ਦੱਸਿਆ ਕਿ ਦਸ ਵਧੀਆ ਨਸਲ ਦੀਆਂ ਮੱਝਾਂ ਲੋੜਵੰਦ ਨੂੰ ਦਿੱਤੀਆਂ ਗਈਆਂ। ਦੱਸਣਯੋਗ ਹੈ ਕਿ ਇਸ ਖੇਤਰ ਵਿੱਚ ਵੱਖ ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿੱਥੇ ਹੜ੍ਹ ਪੀੜਤ ਪਰਿਵਾਰਾਂ ਦੀ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ, ਉੱਥੇ ਪੰਜਾਬ ਸਰਕਾਰ,ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਵੀ ਲੋੜਵੰਦ ਪਰਿਵਾਰਾਂ ਦੀ ਮੱਦਦ ਕੀਤੀ ਜਾ ਰਹੀ ਹੈ।
Advertisement
Advertisement