ਗਾਇਕ ‘ਬਾਗੀ’ ਦਾ ਹਿੰਦੂ ਸੰਗਠਨ ਦੇ ਮੈਂਬਰਾਂ ਵੱਲੋਂ ਵਿਰੋਧ
ਜੈ ਸ੍ਰੀ ਰਾਮ ਕਮੇਟੀ, ਦੀਨਾਨਗਰ ਦੇ ਮੈਂਬਰ ਜੀਵਨ ਠਾਕੁਰ ਅਤੇ ਰਣਜੀਤ ਸਿੰਘ ਸਲਾਰੀਆ ਨੇ ਦੱਸਿਆ ਕਿ ਪੰਜਾਬੀ ਗਾਇਕ ਬਾਗੀ ਆਪਣੇ ਗੀਤਾਂ ’ਚ ਵਿਵਾਦਪੂਰਨ ਬੋਲਾਂ ਨਾਲ ਨੌਜਵਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਿਹਾ ਹੈ। ਬਾਗੀ ਪਹਿਲਾਂ ਵੀ ਭਗਵਾਨ ਸ਼ਨੀਦੇਵ ਅਤੇ ਭਗਵਾਨ ਯਮਰਾਜ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰ ਚੁੱਕਾ ਹੈ। ਉਨ੍ਹਾਂ ਦੀ ਟੀਮ ਨੇ ਗਾਇਕ ਬਾਗੀ ਵਿਰੁੱਧ ਦੀਨਾਨਗਰ ਪੁਲੀਸ ਸਟੇਸ਼ਨ ਵਿੱਚ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਸ ਨੂੰ ਪੁਲੀਸ ਸਟੇਸ਼ਨ ਆਉਣ ਅਤੇ ਹਿੰਦੂ ਸੰਗਠਨਾਂ ਤੋਂ ਮੁਆਫੀ ਮੰਗਣ ਦੀ ਅਪੀਲ ਕੀਤੀ ਗਈ ਪਰ ਗਾਇਕ ਪੁੱਜਿਆ ਨਹੀਂ ਸੀ।
ਕਾਲਜ ਪ੍ਰਬੰਧਕਾਂ ਨੇ ਕਮੇਟੀ ਨਾਲ ਮੀਟਿੰਗ ਕਰਵਾਈ
ਕਾਲਜ ਪ੍ਰਬੰਧਨ ਨੇ ਪ੍ਰਦਰਸ਼ਨਕਾਰੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਬਾਗੀ ਨੇ ਮੁਆਫ਼ੀ ਨਾ ਮੰਗੀ ਤਾਂ ਉਸ ਨੂੰ ਪੇਸ਼ਕਾਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਸ ਤੇ ਗਾਇਕ ‘ਬਾਗੀ’ ਦੀ ਪ੍ਰਦਰਸ਼ਨਕਾਰੀਆਂ ਨਾਲ ਮੀਟਿੰਗ ਕਰਵਾਈ ਗਈ ਜਿਸ ਵਿੱਚ ਗਾਇਕ ਨੇ ਉਨ੍ਹਾਂ ਨੂੰ ਸਪੱਸ਼ਟੀਕਰਨ ਦਿੱਤਾ ਕਿ ਉਹ ਕਿਸੇ ਵੀ ਧਰਮ ਦੇ ਖ਼ਿਲਾਫ਼ ਨਹੀਂ ਹੈ ਅਤੇ ਸਭਨਾਂ ਧਰਮਾਂ ਦਾ ਸਤਿਕਾਰ ਕਰਦਾ ਹੈ। ਇਸ ਤੋਂ ਬਾਅਦ ਹੀ ਉਸ ਨੇ ਸਟੇਜ ’ਤੇ ਪੇਸ਼ਕਾਰੀ ਦਿੱਤੀ।