ਸਿੱਖ ਨੈਸ਼ਨਲ ਕਾਲਜ ਨੇ ਮੱਲਾਂ ਮਾਰੀਆਂ
ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕਰਵਾਏ ਯੁਵਕ ਮੇਲੇ ਵਿੱਚ ਸੱਭਿਆਚਾਰਕ ਤੇ ਕਲਾਤਮਕ ਵੰਨਗੀਆਂ ਦੇ ਮੁਕਾਬਲਿਆਂ ’ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਗੀਤ/ਗਜ਼ਲ ਗਾਇਨ ’ਚ ਸਿਮਰਨ...
Advertisement
ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕਰਵਾਏ ਯੁਵਕ ਮੇਲੇ ਵਿੱਚ ਸੱਭਿਆਚਾਰਕ ਤੇ ਕਲਾਤਮਕ ਵੰਨਗੀਆਂ ਦੇ ਮੁਕਾਬਲਿਆਂ ’ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਗੀਤ/ਗਜ਼ਲ ਗਾਇਨ ’ਚ ਸਿਮਰਨ ਸਿੰਘ, ਲੋਕ ਗੀਤ ’ਚ ਸਾਹਿਲ ਸਿੰਘ, ਪੋਸਟਰ ਮੁਕਾਬਲੇ ’ਚੋਂ ਤੰਜਲਾ ਅਸ਼ਰਫ ਤੇ ਪੇਂਟਿੰਗ ’ਚੋਂ ਨੁਸਰਤ ਜਹਾਂ ਬੇਗਮ ਨੇ ਪਹਿਲਾ, ਰੰਗੋਲੀ ’ਚੋਂ ਮੁਸਕਾਨ ਨੇ ਤੇ ਫੁਲਕਾਰੀ ਕੱਢਣ ’ਚ ਸਨਮਪ੍ਰੀਤ ਕੌਰ ਨੇ ਦੂਸਰਾ ਸਥਾਨ, ਵਾਦ-ਵਿਵਾਦ (ਪੰਜਾਬੀ) ਮੁਕਾਬਲੇ ’ਚ ਮਹਿਕਦੀਪ ਕੌਰ ਤੇ ਮਨਪ੍ਰੀਤ ਕੌਰ, ਸ਼ਾਸਤਰੀ ਸੰਗੀਤ (ਬਿਨਾਂ ਤਾਲ ਵਾਜੇ) ’ਚ ਸਿਮਰਨ ਸਿੰਘ ਨੇ, ਕਵਿਤਾ ਉਚਾਰਨ ’ਚੋਂ ਸੰਜਨਾ ਨੇ, ਕਾਰਟੂਨ ਬਣਾਉਣ ’ਚੋਂ ਆਇਸ਼ਾ ਖਾਤੂਨ ਨੇ ਅਤੇ ਗਿੱਧਾ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Advertisement
Advertisement
