ਲੜਾਈ ਵਿੱਚ ਭੈਣ-ਭਰਾ ਜ਼ਖ਼ਮੀ; ਕੇਸ ਦਰਜ
ਸ਼ਹਿਰ ਦੇ ਮਹਾਰਾਜਾ ਰਣਜੀਤ ਸਿੰਘ ਸਕੂਲ ਦੇ ਨੇੜੇ ਦੀ ਗਲੀ ਵਿੱਚ ਕੱਲ੍ਹ ਹੋਈ ਲੜਾਈ ਵਿੱਚ ਭੈਣ-ਭਰਾ ਨੂੰ ਹਮਲਾਵਰਾਂ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ| ਘਟਨਾ ਪਿੱਛੇ ਦੋਵਾਂ ਧਿਰਾਂ ਦਰਮਿਆਨ ਚੱਲ ਰਹੀ ਪੁਰਾਣੀ ਰੰਜਿਸ਼ ਮੁੱਖ ਕਾਰਨ ਦੱਸੀ ਜਾ ਰਹੀ ਹੈ। ਸਥਾਨਕ ਥਾਣਾ...
Advertisement
ਸ਼ਹਿਰ ਦੇ ਮਹਾਰਾਜਾ ਰਣਜੀਤ ਸਿੰਘ ਸਕੂਲ ਦੇ ਨੇੜੇ ਦੀ ਗਲੀ ਵਿੱਚ ਕੱਲ੍ਹ ਹੋਈ ਲੜਾਈ ਵਿੱਚ ਭੈਣ-ਭਰਾ ਨੂੰ ਹਮਲਾਵਰਾਂ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ| ਘਟਨਾ ਪਿੱਛੇ ਦੋਵਾਂ ਧਿਰਾਂ ਦਰਮਿਆਨ ਚੱਲ ਰਹੀ ਪੁਰਾਣੀ ਰੰਜਿਸ਼ ਮੁੱਖ ਕਾਰਨ ਦੱਸੀ ਜਾ ਰਹੀ ਹੈ। ਸਥਾਨਕ ਥਾਣਾ ਸਿਟੀ ਦੀ ਪੁਲੀਸ ਦੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਤਿੰਨ ਔਰਤਾਂ ਸਮੇਤ ਕੁੱਲ 13 ਜਣਿਆਂ ਖਿਲਾਫ਼ ਬੀਐੱਸਐੱਸ ਦੀ ਦਫ਼ਾ 126 (2), 115 (2) ਆਦਿ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ| ਜ਼ਖਮੀ ਹੋਏ ਮੁਕੰਦਰ ਸਿੰਘ ਵਾਸੀ ਸ਼ਹਿਰ ਸਥਾਨਕ ਗਲੀ ਖੱਡੀਆਂ ਵਾਲੀ, ਮੁਹੱਲਾ ਗੁਰੂ ਕਾ ਖੂਹ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਉਸ ਦੀ ਭੈਣ ਗੁਰਮੀਤ ਕੌਰ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ| ਪੁਲੀਸ ਨੇ ਦੱਸਿਆ ਕਿ ਇਕ ਮੁਲਜ਼ਮ ਰਿੰਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ|
Advertisement
Advertisement