ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਿਆੜਕੀ ਸਕੂਲ ਤੁਗਲਵਾਲ ਵਿੱਚ ਸ਼ੂਟਿੰਗ ਮੁਕਾਬਲੇ 

ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ 200 ਸ਼ੂਟਰਾਂ ਨੇ ਹਿੱਸਾ ਲਿਅਾ
Advertisement

ਇਥੇ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿੱਚ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਗੁਰਦਾਸਪੁਰ ਅਤੇ ਅੰਮ੍ਰਿਤਸਰ ਵੱਲੋਂ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ 10-ਮੀਟਰ ਰਾਈਫਲ ਅਤੇ ਪਿਸਟਲ ਸ਼ੂਟਿੰਗ ਮੁਕਾਬਲੇ ਕਰਵਾਏ ਗਏ। ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਦੇ ਪ੍ਰਬੰਧਾਂ ਹੇਠ ਹੋਏ ਸ਼ੂਟਿੰਗ ਮੁਕਾਬਲਿਆਂ ਵਿੱਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੀਆਂ ਵੱਖ-ਵੱਖ ਸੰਸਥਾਵਾਂ ਦੇ ਲਗਪਗ 200 ਸ਼ੂਟਰਾਂ ਨੇ ਹਿੱਸਾ ਲਿਆ। ਸਕੂਲ ਦੀਆਂ ਅਤਿ-ਆਧੁਨਿਕ ਸ਼ੂਟਿੰਗ ਰੇਂਜਾਂ ਵਿੱਚ ਸਿੱਖਿਆ ਵਿਭਾਗ ਦੁਆਰਾ ਨਿਯੁਕਤ ਅਧਿਕਾਰੀਆਂ ਦੀ ਨਿਗਰਾਨੀ ਹੇਠ ਮੁਕਾਬਲੇ ਹੋਏ। ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਐੱਨਆਰ ਅਤੇ ਆਈਐੱਸਐੱਸਐੱਫ ਸ਼੍ਰੇਣੀਆਂ ਅਧੀਨ ਕਰਵਾਏ ਗਏ ਇਨ੍ਹਾਂ ਵੱਖ-ਵੱਖ ਉਮਰ ਵਰਗ ਮੁਕਾਬਲਿਆਂ ਵਿੱਚ ਅੰਡਰ-16, ਅੰਡਰ-19 (ਯੂਥ), ਅੰਡਰ-21 (ਜੂਨੀਅਰ ਅਤੇ ਸੀਨੀਅਰ), ਅੰਡਰ-45-60 (ਮਾਸਟਰ), ਅਤੇ ਸੀਨੀਅਰ (60 ਤੋਂ ਉੱਪਰ) ਸ਼ਾਮਲ ਸਨ। ਗੁਰਦਾਸਪੁਰ ਦੇ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ , ਦੂਨ ਇੰਟਰਨੈਸਨਲ ਪਬਲਿਕ ਸਕੂਲ, ਵੋਰੀਅਰਜ ਸ਼ੂਟਿੰਗ ਅਕੈਡਮੀ , ਐਸ.ਡੀ.ਐਮ. ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਹਿੱਸਾ ਲਿਆ। ਅੰਮ੍ਰਿਤਸਰ ਦੇ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਦਿੱਲੀ ਪਬਲਿਕ ਸਕੂਲ, ਵਿਜਨ ਸੂਟਿੰਗ ਅਕੈਡਮੀ, ਦੂਨ ਇੰਟਰਨੈਸ਼ਨਲ ਸਕੂਲ, ਹੋਲੀ ਹਾਰਟਸ ਪ੍ਰੈਜੀਡੈਂਸੀ ਅਤੇ ਓਪਨ ਸਾਈਟ ਸ਼੍ਰੇਣੀ ਵਿੱਚ ਖਿਡਾਰੀਆਂ ਅਤੇ ਨਿੱਜੀ ਤੌਰ ’ਤੇ ਖੇਡਣ ਵਾਲੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਕੂਲ ਸ਼੍ਰੇਣੀ ਵਿੱਚ ਦੂਨ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਅਤੇ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਨੇ ਦੂਜਾ ਸਥਾਨ। ਅੰਮ੍ਰਿਤਸਰ ਵਿੱਚ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਪਹਿਲਾ ਅਤੇ ਦੂਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਕੈਡਮੀ ਸ਼੍ਰੇਣੀ ਵਿੱਚ ਵਿਜਨ ਸ਼ੂਟਿੰਗ ਅਕੈਡਮੀ ਅਤੇ ਵੋਰੀਅਰਜ ਸ਼ੂਟਿੰਗ ਅਕੈਡਮੀ ਜੇਤੂ ਰਹੀਆਂ। ਇਨਾਮਵੰਡ ਸਮਾਰੋਹ ਵਿੱਚ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਟਰਾਫੀਆਂ ਵੰਡੀਆਂ। ਸਮਾਗਮ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਜਨਰਲ ਸੈਕਟਰੀ ਸਤਿੰਦਰਪਾਲ ਸਿੰਘ, ਸਕੂਲ ਦੇ ਸ਼ੂਟਿੰਗ ਕੋਚ ਜਤਿੰਦਰ ਕੁਮਾਰ, ਕੋਚ ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਕੁਹਾੜ ਅਤੇ ਰਛਪਾਲ ਸਿੰਘ ਸਣੇ ਦੋਵਾਂ ਜ਼ਿਲ੍ਹਿਆਂ ਦੇ ਕੋਚ ਅਤੇ ਅਕੈਡਮੀਆਂ ਦੇ ਪ੍ਰਬੰਧਕ ਹਾਜ਼ਰ ਸਨ।

Advertisement

 

 

Advertisement