ਆਵਾਜਾਈ ਨਿਯਮਾਂ ਬਾਰੇ ਸੈਮੀਨਾਰ
ਮਜੀਠਾ: ਪੁਲੀਸ ਸਾਂਝ ਕੇਂਦਰ ਮਜੀਠਾ ਤੇ ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਸੀਨੀਅਰ ਸਕੈਂਡਰੀ ਸਕੂਲ ਮਜੀਠਾ ’ਚ ਆਵਾਜਾਈ ਨਿਯਮਾਂ ਤੇ ਸਾਈਬਰ ਕ੍ਰਾਈਮ ਬਾਰੇ ਸੈਮੀਨਾਰ ਲਗਾਇਆ ਗਿ। ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਇੰਦਰਮੋਹਨ ਸਿੰਘ ਨੇ ਵਿਦਿਅਰਥੀਆਂ ਅਤੇ...
Advertisement
ਮਜੀਠਾ: ਪੁਲੀਸ ਸਾਂਝ ਕੇਂਦਰ ਮਜੀਠਾ ਤੇ ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਸੀਨੀਅਰ ਸਕੈਂਡਰੀ ਸਕੂਲ ਮਜੀਠਾ ’ਚ ਆਵਾਜਾਈ ਨਿਯਮਾਂ ਤੇ ਸਾਈਬਰ ਕ੍ਰਾਈਮ ਬਾਰੇ ਸੈਮੀਨਾਰ ਲਗਾਇਆ ਗਿ। ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਇੰਦਰਮੋਹਨ ਸਿੰਘ ਨੇ ਵਿਦਿਅਰਥੀਆਂ ਅਤੇ ਅਧਿਆਪਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਹਰ ਇੱਕ ਮਿੰਟ ਮਗਰੋਂ ਸੜਕੀ ਹਾਦਸੇ ਦੌਰਾਨ ਸਿਰ ਦੀ ਸੱਟ ਕਾਰਨ ਇੱਕ ਮੌਤ ਹੋ ਰਹੀ। ਪੁਲੀਸ ਸਾਂਝ ਕੇਂਦਰ ਸਬ ਡਿਵੀਜ਼ਨ ਦੇ ਇੰਚਾਰਜ ਏਐੱਸਆਈ ਤਰਲੋਕ ਸਿੰਘ, ਮਜੀਠਾ ਇੰਚਾਰਜ ਬਿਕਰਮ ਸਿੰਘ ਤੇ ਕਾਂਸਟੇਬਲ ਰਾਜਬੀਰ ਕੌਰ ਅਤੇ ਮਹਿਲਾ ਵਿੰਗ ਦੀ ਰਾਜਬੀਰ ਕੌਰ ਵਡਾਲਾ ਸਾਈਬਰ ਕ੍ਰਾਈਮ ਜ਼ਰੀਏ ਹੁੰਦੇ ਅਪਰਾਧਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਜੋਗਾਂ ਅਠਵਾਲ, ਪ੍ਰਿੰਸੀਪਲ ਮੋਨਾ ਕੌਰ, ਵਾਈਸ ਪ੍ਰਿੰਸੀਪਲ ਗੁਰਦੀਪ ਕੌਰ, ਸਤਿੰਦਰ ਕੌਰ, ਅਮਰਪ੍ਰੀਤ ਕੌਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement