ਗੁਰੂ ਅੰਗਦ ਦੇਵ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਸੈਮੀਨਾਰ
ਨਿਸ਼ਾਨ ਏ ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਿੱਖ ਰਿਸਰਚ ਇੰਸਟੀਟਿਊਟ (ਯੂਐੱਸਏ) ਅਤੇ ਨਾਮ ਸ਼ਬਦ ਫਾਊਂਡੇਸ਼ਨ ਦੀ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਟੀਮ ਦੇ ਸਹਿਯੋਗ ਨਾਲ ਗੁਰੂ ਅੰਗਦ ਦੇਵ ਦੇ ਗੁਰਿਆਈ ਪੁਰਬ ਅਤੇ ਗੁਰਮੁਖੀ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਵਿਸ਼ੇਸ਼ ਸੈਮੀਨਾਰ...
Advertisement
ਨਿਸ਼ਾਨ ਏ ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਿੱਖ ਰਿਸਰਚ ਇੰਸਟੀਟਿਊਟ (ਯੂਐੱਸਏ) ਅਤੇ ਨਾਮ ਸ਼ਬਦ ਫਾਊਂਡੇਸ਼ਨ ਦੀ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਟੀਮ ਦੇ ਸਹਿਯੋਗ ਨਾਲ ਗੁਰੂ ਅੰਗਦ ਦੇਵ ਦੇ ਗੁਰਿਆਈ ਪੁਰਬ ਅਤੇ ਗੁਰਮੁਖੀ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਵਿਸ਼ੇਸ਼ ਸੈਮੀਨਾਰ ‘ਪੱਟੀ ਬਾਣੀ ਦੇ ਸੰਦਰਭ ਵਿੱਚ’ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਵਿੱਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗੁਰੂ ਅੰਗਦ ਦੇਵ ਇੰਸਟੀਟਿਊਟ ਆਫ ਰਿਲੀਜੀਅਸ ਸਟੱਡੀਜ਼ ਨਿਸ਼ਾਨ ਏ ਸਿੱਖੀ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਨਾਲ ਹੋਈ।
ਪ੍ਰਿੰ. ਵਰਿਆਮ ਸਿੰਘ ਨੇ ਸੈਮੀਨਾਰ ਵਿਚ ਹਾਜ਼ਰ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਸਿੱਖ ਰਿਸਰਚ ਇੰਸਟੀਟਿਊਟ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਵਿੱਦਿਅਕ ਗਤੀਵਿਧੀਆਂ ਦੀ ਮੌਜੂਦਾ ਸਮੇਂ ਬਹੁਤ ਲੋੜ ਹੈ। ਸਮਾਗਮ ਵਿੱਚ ਬਾਬਾ ਸੇਵਾ ਸਿੰਘ, ਕਾਰ ਸੇਵਾ ਖਡੂਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਜਸਵੰਤ ਸਿੰਘ, ਡਾਇਰੈਕਟਰ, ਗੁਰਬਾਣੀ ਰਿਸਰਚ, ਸਿੱਖ ਰਿਸਰਚ ਇੰਸਟੀਟਿਊਟ ਨੇ ‘ਪੱਟੀ ਬਾਣੀ: ਜਬ ਲੇਖਾ ਦੇਵਹਿ ਬੀਰਾ ਤਉ ਪੜਿਆ’ ਵਿਸ਼ੇ ’ਤੇਵਿਚਾਰ ਪੇਸ਼ ਕਰਦਿਆਂ ਪੱਟੀ ਬਾਣੀ ਦਾ ਉਦੇਸ਼ ਅਤੇ ਵਿਆਖਿਆ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਰੁਚੀ ਰਖਣ, ਕਿਤਾਬਾਂ ਪੜ੍ਹਨ ਤੇ ਗਹਿਰੇ ਅਧਿਐਨ ਦੀ ਪ੍ਰੇਰਨਾ ਦਿੱਤੀ।
Advertisement
Advertisement