ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਲਜ ’ਚ ਸਾਇੰਸ ਤੇ ਸੱਭਿਆਚਾਰਕ ਮੁਕਾਬਲੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਵਿਖੇ ਅੰਤਰ-ਸਕੂਲ ਸਾਇੰਸ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ। ਕਾਲਜ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੇ ਪ੍ਰਬੰਧਾਂ ਹੇਠ ਹੋਏ ਮੁਕਾਬਲਿਆਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਲਗਪਗ 25 ਸਕੂਲਾਂ...
ਜੇਤੂ ਵਿਦਿਆਰਥੀਆਂ ਨਾਲ ਮੁੱਖ ਮਹਿਮਾਨ ਅਤੇ ਪ੍ਰਬੰਧਕ।
Advertisement

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਵਿਖੇ ਅੰਤਰ-ਸਕੂਲ ਸਾਇੰਸ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ। ਕਾਲਜ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੇ ਪ੍ਰਬੰਧਾਂ ਹੇਠ ਹੋਏ ਮੁਕਾਬਲਿਆਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਲਗਪਗ 25 ਸਕੂਲਾਂ ਨੇ ਭਾਗ ਲਿਆ।

ਮੁੱਖ ਮਹਿਮਾਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਜਫਰਵਾਲ ਸਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਿੰਸੀਪਲ ਸਰਬਜੀਤ ਕੌਰ, ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ, ਪ੍ਰਿੰਸੀਪਲ ਡਾ. ਰੁਪਿੰਦਰ ਸਿੰਘ, ਪ੍ਰੋ. ਹਿੰਮਤ ਸਿੰਘ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਨੇ ਧੰਨਵਾਦ ਕੀਤਾ। ਮੰਚ ਸੰਲਾਚਕ ਦੀ ਭੂਮਿਕਾ ਪ੍ਰੋਫ਼ੈਸਰ ਰਮਨਦੀਪ ਕੌਰ ਅਤੇ ਡਾ. ਆਤਮਾ ਸਿੰਘ ਨਿਭਾਈ। ਸੇਵਾਮੁਕਤ ਲੈਕ. ਗੁਰਮੀਤ ਸਿੰਘ ਬਾਜਵਾ ਨੇ ਸ਼ਬਦ ਗਾਇਨ ਤੇ ਲੋਕ ਗੀਤ ਮੁਕਾਬਲਿਆਂ ਅਤੇ ਲੈਕ. ਡਾ. ਸਰਦੂਲ ਸਿੰਘ ਨੇ ਭਾਸ਼ਣ ਅਤੇ ਕਵਿਤਾ ਉਚਾਰਨ ਮੁਕਾਬਲਿਆਂ ਦੇ ਜੱਜ ਭੂਮਿਕਾ ਨਿਭਾਈ। ਬੀ ਐੱਚ ਐੱਸ ਮਿਲੇਨੀਅਮ ਸਕੂਲ ਨੇ ਸ਼ਬਦ ਗਾਇਨ, ਕਾਰਡ ਮੇਕਿੰਗ ਅਤੇ ਕੁਇਜ਼ ’ਚੋਂ ਪਹਿਲੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਖਾਲਸਾ ਸਕੂਲ ਧਾਰੀਵਾਲ ਨੇ ਭਾਸ਼ਣ, ਸੁੰਦਰ ਲਿਖਾਈ, ਮਾਡਲ ਮੇਕਿੰਗ ’ਚੋਂ ਪਹਿਲੇ, ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸਨੰਗਲ ਨੇ ਕਵਿਤਾ ਉਚਾਰਨ ਅਤੇ ਰੰਗੋਲੀ ’ਚੋਂ ਪਹਿਲੇ, ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੇ ਲੋਕ ਗੀਤ ਅਤੇ ਲੋਕ ਨਾਚ ’ਚੋਂ ਪਹਿਲੇ ਸਥਾਨ ਪ੍ਰਾਪਤ ਕੀਤੇ।

Advertisement

ਓਵਰਆਲ ਟਰਾਫੀ ਬੀ ਐੱਚ ਐੱਸ ਮਿਲੇਨੀਅਮ ਸਕੂਲ ਨੇ ਜਿੱਤੀ, ਜਦਕਿ ਓਵਰਆਲ ਰਨਰਅੱਪ ਟਰਾਫੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ ਨੇ ਜਿੱਤੀ।

Advertisement
Show comments