ਸਕੂਲ ’ਚ ਜਾ ਕੇ ਭੰਨ-ਤੋੜ ਕਰਨ ਵਾਲਾ ਕਾਬੂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਵਿੱਚ ਬਦਅਮਨੀ ਫੈਲਾਉਣ ਵਾਲੇ ਵਿਅਕਤੀ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ| ਮਾਮਲੇ ਵਿੱਚ ਸ਼ਾਮਲ ਮੁਲਜ਼ਮ ਉਸ ਦੀ ਪਤਨੀ ਬਲਵਿੰਦਰ ਕੌਰ ਫ਼ਰਾਰ ਹੈ ਜਿਸ ਦੀ ਭਾਲ ਲਈ ਪੁਲੀਸ ਨੇ ਛਾਪ ਮਾਰਨੇ ਸ਼ੁਰੂ ਕਰ...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਵਿੱਚ ਬਦਅਮਨੀ ਫੈਲਾਉਣ ਵਾਲੇ ਵਿਅਕਤੀ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ| ਮਾਮਲੇ ਵਿੱਚ ਸ਼ਾਮਲ ਮੁਲਜ਼ਮ ਉਸ ਦੀ ਪਤਨੀ ਬਲਵਿੰਦਰ ਕੌਰ ਫ਼ਰਾਰ ਹੈ ਜਿਸ ਦੀ ਭਾਲ ਲਈ ਪੁਲੀਸ ਨੇ ਛਾਪ ਮਾਰਨੇ ਸ਼ੁਰੂ ਕਰ ਦਿੱਤੇ ਹਨ| ਤਫ਼ਤੀਸ਼ੀ ਅਧਿਕਾਰੀ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਕੂਲ ਦੀ 8ਵੀਂ ਜਮਾਤ ਵਿੱਚ ਪੜ੍ਹਦੇ ਲੜਕੇ ਨੇ ਕਲਾਸਰੂਮ ਵਿੱਚ ਉਸ ਵੇਲੇ ਪਿਸ਼ਾਬ ਕਰ ਦਿੱਤਾ ਸੀ ਜਿਸ ਵੇਲੇ ਬੱਚਿਆਂ ਨੂੰ ਅਧਿਆਪਕਾ ਪੜ੍ਹਾ ਰਹੀ ਸੀ| ਕਲਾਸ ਇੰਚਾਰਜ ਅਧਿਆਪਕਾ ਨੇ ਮਾਮਲਾ ਬੱਚੇ ਦੇ ਮਾਪਿਆਂ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਚਿੜ ਕੇ ਸਕੂਲ ਆ ਕੇ ਅਧਿਆਪਕਾ ਨਾਲ ਦੁਰਵਿਹਾਰ ਕੀਤਾ ਅਤੇ ਸਾਮਾਨ ਦੀ ਭੰਨ-ਤੋੜ ਕੀਤੀ|
Advertisement
Advertisement