ਮੰਦਰ ’ਚੋਂ 19 ਲੱਖ ਰੁਪਏ ਚੋਰੀ
ਸ਼ਹਿਰ ਧਾਰੀਵਾਲ ਦੇ ਪੁਰਾਤਨ ਅਤੇ ਇਤਿਹਾਸਕ ਕ੍ਰਿਸ਼ਨਾ ਮੰਦਿਰ ਵਿੱਚੋਂ ਦਿਨ-ਦਿਹਾੜੇ ਕੰਧ ਟੱਪ ਕੇ ਇਕ ਕਮਰੇ ਅੰਦਰ ਲੋਹੇ ਦੀ ਅਲਮਾਰੀ ਵਿੱਚੋਂ ਤਾਲੇ ਤੋੜੇ ਕੇ ਕਰੀਬ 19 ਲੱਖ ਰੁਪਏ ਅਤੇ ਸੀਸੀਟੀਵੀ ਦਾ ਡੀਵੀਆਰ ਚੋਰੀ ਕਰਕੇ ਅਣਪਛਾਤੇ ਵਿਅਕਤੀ ਫਰਾਰ ਗਏ। ਇਸ ਸਬੰਧੀ ਕ੍ਰਿਸ਼ਨਾ...
Advertisement
ਸ਼ਹਿਰ ਧਾਰੀਵਾਲ ਦੇ ਪੁਰਾਤਨ ਅਤੇ ਇਤਿਹਾਸਕ ਕ੍ਰਿਸ਼ਨਾ ਮੰਦਿਰ ਵਿੱਚੋਂ ਦਿਨ-ਦਿਹਾੜੇ ਕੰਧ ਟੱਪ ਕੇ ਇਕ ਕਮਰੇ ਅੰਦਰ ਲੋਹੇ ਦੀ ਅਲਮਾਰੀ ਵਿੱਚੋਂ ਤਾਲੇ ਤੋੜੇ ਕੇ ਕਰੀਬ 19 ਲੱਖ ਰੁਪਏ ਅਤੇ ਸੀਸੀਟੀਵੀ ਦਾ ਡੀਵੀਆਰ ਚੋਰੀ ਕਰਕੇ ਅਣਪਛਾਤੇ ਵਿਅਕਤੀ ਫਰਾਰ ਗਏ। ਇਸ ਸਬੰਧੀ ਕ੍ਰਿਸ਼ਨਾ ਮੰਦਿਰ ਧਾਰੀਵਾਲ ਦੇ ਮੁੱਖ ਸੇਵਾਦਾਰ ਰਾਮ ਕ੍ਰਿਸ਼ਨ ਸ਼ਰਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਮੰਦਿਰ ਵਿੱਚ 35 ਸਾਲ ਤੋਂ ਮਹੰਤ ਵਜੋਂ ਸੇਵਾ ਨਿਭਾਅ ਰਿਹਾ ਹੈ। ਬੀਤੇ ਦਿਨ ਦੁਪਹਿਰੇ ਕਰੀਬ 12 ਵਜੇ ਉਹ ਮੰਦਰ ਦੇ ਸਾਰੇ ਕਮਰਿਆਂ ਨੂੰ ਤਾਲਾ ਲਗਾ ਕੇ ਗਿਆ ਤੇ ਜਦੋਂ ਦੁਪਹਿਰੇ ਵਾਪਸ ਆਇਆ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀ ਵਿੱਚੋਂ 19.02 ਲੱਖ ਰੁਪਏ ਗਾਇਬ ਸਨ। ਉਨ੍ਹਾਂ ਦੱਸਿਆ ਕਿ ਰਾਧਾ ਅਸ਼ਟਮੀ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਲਈ ਇਹ ਪੈਸੇ ਰੱਖੇ ਹੋਏ ਸਨ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement