‘ਚਾਹ-ਚੂਰੀ’ ਦੇ ਮਾਲਕ ਤੋਂ 16 ਹਜ਼ਾਰ ਰੁਪਏ ਲੁੱਟੇ
ਝਬਾਲ ਦੀ ਅੰਮ੍ਰਿਤਸਰ ਰੋਡ ’ਤੇ ਸਥਿਤ ‘ਚਾਹ-ਚੂਰੀ’ ਹਾਊਸ ਦੇ ਮਾਲਕ ਤੋਂ ਤਿੰਨ ਲੁਟੇਰੇ ਪਿਸਤੌਲ ਦਿਖਾ ਕੇ ਕੱਲ੍ਹ ਸ਼ਾਮ 16 ਹਜ਼ਾਰ ਰੁਪਏ ਲੁੱਟ ਕੇ ਲੈ ਗਏ| ਹਾਊਸ ਦਾ ਮਾਲਕ ਝਬਾਲ ਵਾਸੀ ਮਨਪ੍ਰੀਤ ਸਿੰਘ ਸ਼ਾਮ ਵੇਲੇ ਕਾਊਂਟਰ ’ਤੇ ਬੈਠਾ ਸੀ ਤਾਂ ਉੱਥੇ...
Advertisement
ਝਬਾਲ ਦੀ ਅੰਮ੍ਰਿਤਸਰ ਰੋਡ ’ਤੇ ਸਥਿਤ ‘ਚਾਹ-ਚੂਰੀ’ ਹਾਊਸ ਦੇ ਮਾਲਕ ਤੋਂ ਤਿੰਨ ਲੁਟੇਰੇ ਪਿਸਤੌਲ ਦਿਖਾ ਕੇ ਕੱਲ੍ਹ ਸ਼ਾਮ 16 ਹਜ਼ਾਰ ਰੁਪਏ ਲੁੱਟ ਕੇ ਲੈ ਗਏ| ਹਾਊਸ ਦਾ ਮਾਲਕ ਝਬਾਲ ਵਾਸੀ ਮਨਪ੍ਰੀਤ ਸਿੰਘ ਸ਼ਾਮ ਵੇਲੇ ਕਾਊਂਟਰ ’ਤੇ ਬੈਠਾ ਸੀ ਤਾਂ ਉੱਥੇ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਆਏ। ਉਨ੍ਹਾਂ ਉਸ ਦੀ ਧੋਣ ’ਤੇ ਪਿਸਤੌਲ ਰੱਖ ਕੇ ਸਾਰਾ ਕੈਸ਼ ਉਨ੍ਹਾਂ ਦੇ ਹਵਾਲੇ ਕਰ ਦੇਣ ਲਈ ਕਿਹਾ| ਇਹ ਆਖਦਿਆਂ ਲੁਟੇਰੇ ਉਸ ਦੇ ਕਾਊਂਟਰ ਦੇ ਦਰਾਜ ਵਿੱਚੋਂ 16000 ਰੁਪਏ ਦੇ ਕਰੀਬ ਦੀ ਰਕਮ ਲੁੱਟ ਕੇ ਲੈ ਗਏ| ਵਾਰਦਾਤ ਦੀ ਸੂਚਨਾ ਮਿਲਣ ’ਤੇ ਥਾਣਾ ਝਬਾਲ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ| ਪੁਲੀਸ ਨੇ ਇਸ ਸਬੰਧੀ ਬੀ ਐੱਨ ਐੱਸ ਦੀ ਦਫ਼ਾ 304, 332 (3), 3(5), 351 (2), (3) ਅਧੀਨ ਇਕ ਕੇਸ ਦਰਜ ਕੀਤਾ ਹੈ| ਝਬਾਲ ਇਲਾਕੇ ਅੰਦਰ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਤੋਂ ਆਮ ਲੋਕ ਡਾਢੇ ਪ੍ਰੇਸ਼ਾਨ ਹਨ|
Advertisement
Advertisement
