ਪਹਾੜੀ ਤੋਂ ਡਿੱਗੀ ਚੱਟਾਨ, ਮੋਟਰਸਾਈਕਲ ਸਵਾਰ ਦੋ ਜ਼ਖ਼ਮੀ
ਜ਼ਿਲ੍ਹੇ ਵਿੱਚ ਰੁਕ-ਰੁਕ ਕੇ ਹੋ ਰਹੀ ਬਾਰਸ਼ ਨਾਲ ਪਹਾੜੀਆਂ ’ਤੇ ਜ਼ਮੀਨ ਖਿਸਕ ਰਹੀ ਹੈ। ਅੱਜ ਵੀ ਸਵੇਰੇ 8 ਵਜੇ ਦੇ ਕਰੀਬ ਪਠਾਨਕੋਟ ਦੇ ਨਾਲ ਲੱਗਦੇ ਇਲਾਕੇ ਦਮਟਾਲ ਦੀਆਂ ਪਹਾੜੀਆਂ ਤੋਂ ਚਟਾਨ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਡਿੱਗ ਗਈ। ਇਸ ਨਾਲ ਪਠਾਨਕੋਟ...
Advertisement
ਜ਼ਿਲ੍ਹੇ ਵਿੱਚ ਰੁਕ-ਰੁਕ ਕੇ ਹੋ ਰਹੀ ਬਾਰਸ਼ ਨਾਲ ਪਹਾੜੀਆਂ ’ਤੇ ਜ਼ਮੀਨ ਖਿਸਕ ਰਹੀ ਹੈ। ਅੱਜ ਵੀ ਸਵੇਰੇ 8 ਵਜੇ ਦੇ ਕਰੀਬ ਪਠਾਨਕੋਟ ਦੇ ਨਾਲ ਲੱਗਦੇ ਇਲਾਕੇ ਦਮਟਾਲ ਦੀਆਂ ਪਹਾੜੀਆਂ ਤੋਂ ਚਟਾਨ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਡਿੱਗ ਗਈ। ਇਸ ਨਾਲ ਪਠਾਨਕੋਟ ਦੇ ਕਾਲਜ ਦੀ ਬੱਸ ਅਤੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਇਸ ਦੀ ਲਪੇਟ ਵਿੱਚ ਆ ਗਏ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਜ਼ਖਮੀ ਹੋ ਗਏ। ਪਹਾੜ ਤੋਂ ਮਲਬਾ ਡਿੱਗਦਾ ਦੇਖ ਕੇ ਉੱਥੋਂ ਲੰਘ ਰਹੇ ਲੋਕ ਘਬਰਾ ਗਏ ਅਤੇ ਸੁਰੱਖਿਅਤ ਜਗ੍ਹਾ ’ਤੇ ਜਾ ਕੇ ਖੜ੍ਹੇ ਹੋ ਗਏ। ਸਥਾਨਕ ਲੋਕਾਂ ਨੇ ਤੁਰੰਤ ਇਸ ਬਾਰੇ ਐੱਸਐੱਸਐੱਫ ਟੀਮ ਨੂੰ ਸੂਚਿਤ ਕੀਤਾ ਅਤੇ ਟੀਮ ਮੈਂਬਰਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ। ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ਦੇ ਵਿਚਕਾਰ ਡਿਵਾਈਡਰ ’ਤੇ ਚੜ੍ਹ ਗਈ। ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੱਸ ਨੂੰ ਕੁਝ ਹਿੱਸਿਆਂ ਤੇ ਡੈਂਟ ਪੈ ਗਏ। ਐੱਸਐੱਸਐੱਫ ਦੇ ਕਾਂਸਟੇਬਲ ਮਨਿੰਦਰ ਸਿੰਘ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਲੈਂਡ ਸਲਾਈਡਿੰਗ ਦੀ ਸੂਚਨਾ ਮਿਲੀ, ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਦੋਵੇਂ ਜ਼ਖਮੀ ਮੋਟਰਸਾਈਕਲ ਸਵਾਰਾਂ ਨੂੰ ਉਨ੍ਹਾਂ ਨੇ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਚੱਟਾਨ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਲਜ ਬੱਸ ਵੀ ਹਾਦਸਾਗ੍ਰਸਤ ਹੋ ਗਈ। ਖੁਸ਼ਕਿਸਮਤੀ ਨਾਲ, ਬੱਸ ਵਿੱਚ ਸਵਾਰ ਸਾਰੇ ਬੱਚੇ ਸੁਰੱਖਿਅਤ ਸਨ ਅਤੇ ਉਨ੍ਹਾਂ ਨੂੰ ਦੂਸਰੀ ਬੱਸ ਵਿੱਚ ਸਕੂਲ ਅਤੇ ਕਾਲਜ ਭੇਜ ਦਿੱਤਾ ਗਿਆ।
Advertisement
Advertisement