ਲੁਟੇਰਿਆਂ ਨੇ ਹਵਾਈ ਫਾਇਰ ਕਰ ਕੇ ਕਾਰ ਖੋਹੀ
ਘਟਨਾ ਸਥਾਨ ’ਤੇ ਮੋਟਰਸਾਈਕਲ ਛੱਡ ਕੇ ਫ਼ਰਾਰ
Advertisement
ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਦੋ ਹਵਾਈ ਫਾਇਰ ਕਰ ਕੇ ਇੱਥੋਂ ਦੇ ਵੇਰਕਾ ਮਿਲਕ ਪਲਾਂਟ ਵਿੱਚ ਬੁੱਧਵਾਰ ਰਾਤ ਸਮੇਂ ਨੌਜਵਾਨ ਕੋਲੋਂ ਉਸ ਦੀ ਕਾਰ ਖੋਹ ਲਈ ਗਈ। ਕਾਰ ਖੋਹ ਕੇ ਮੁਲਜ਼ਮ ਆਪਣਾ ਮੋਟਰਸਾਈਕਲ ਘਟਨਾ ਵਾਲੀ ਥਾਂ ’ਤੇ ਛੱਡ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀਆਂ ਦੇ ਖ਼ੋਲ ਵੀ ਬਰਾਮਦ ਕਰ ਲਏ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਰ ਖੋਹਣ ਵਾਲਿਆਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਚੋਰੀ ਦਾ ਹੋਏਗਾ ਅਤੇ ਕਾਰ ’ਤੇ ਵੀ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਹਥਿਆਰ ਵੀ ਹਨ ।
ਕਾਰ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰਦਾਸਪੁਰ ਪਠਾਨਕੋਟ ਰੋਡ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਵਿੱਚ ਸੈਂਪਲ ਲੈਣ ਆਇਆ ਸੀ। ਜਦੋਂ ਬਾਹਰ ਨਿਕਲਿਆ ਅਤੇ ਕਾਰ ਸਟਾਰਟ ਕਰਨ ਲੱਗਾ ਤਾਂ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ ਅਤੇ ਆਉਂਦੇ ਹੀ ਦੋ ਹਵਾਈ ਫਾਇਰ ਕਰ ਦਿੱਤੇ। ਉਨ੍ਹਾਂ ਉਸ ਕੋਲੋਂ ਗੱਡੀ ਦੀ ਚਾਬੀ ਖੋ ਕੇ ਕਾਰ ਸਟਾਰਟ ਕਰ ਲਈ ਅਤੇ ਉੱਥੋਂ ਫ਼ਰਾਰ ਹੋ ਗਏ। ਉਹ ਜਿਸ ਮੋਟਰਸਾਈਕਲ ’ਤੇ ਆਏ ਸੀ ਉਹ ਉੱਥੇ ਹੀ ਛੱਡ ਦਿੱਤਾ। ਘਟਨਾ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ ਤਾਂ ਪੁਲੀਸ ਦੇ ਉੱਚ ਅਧਿਕਾਰੀ ਅਤੇ ਥਾਣਾ ਸਿਟੀ ਦੇ ਐੱਸ ਐੱਚ ਓ ਦਵਿੰਦਰ ਪ੍ਰਕਾਸ਼ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
