ਖੋਜਾਰਥੀ ਆਂਚਲ ਨੂੰ ਗ੍ਰੀਸ ’ਚ ‘ਬੈਸਟ ਪੋਸਟਰ ਐਵਾਰਡ’ ਮਿਲਿਆ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੀ ਰਿਸਰਚ ਫੈਲੋ (ਪੀ.ਐੱਮ.ਆਰ.ਐੱਫ.) ਆਂਚਲ ਖੰਨਾ ਨੇ ਏਥਨਜ਼, ਗਰੀਸ ਵਿੱਚ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਆਪਣੇ ਖੋਜ ਪੋਸਟਰ ਲਈ ‘ਬੈਸਟ ਪੋਸਟਰ ਪ੍ਰੈਜੈਂਟੇਸ਼ਨ ਐਵਾਰਡ’ ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਆਂਚਲ ਖੰਨਾ...
Advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੀ ਰਿਸਰਚ ਫੈਲੋ (ਪੀ.ਐੱਮ.ਆਰ.ਐੱਫ.) ਆਂਚਲ ਖੰਨਾ ਨੇ ਏਥਨਜ਼, ਗਰੀਸ ਵਿੱਚ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਆਪਣੇ ਖੋਜ ਪੋਸਟਰ ਲਈ ‘ਬੈਸਟ ਪੋਸਟਰ ਪ੍ਰੈਜੈਂਟੇਸ਼ਨ ਐਵਾਰਡ’ ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਆਂਚਲ ਖੰਨਾ ਪ੍ਰੋ. (ਡਾ.) ਪ੍ਰੀਤ ਮੋਹਿੰਦਰ ਸਿੰਘ ਬੇਦੀ ਦੀ ਨਿਗਰਾਨੀ ਹੇਠ ਖੋਜ ਕਰ ਰਹੀ ਹੈ। ਉਨ੍ਹਾਂ ਆਪਣੇ ਪੋਸਟਰ ਵਿੱਚ 1, 2, 3- ਟ੍ਰਾਈਏਜ਼ੋਲ ਨਾਲ ਜੋੜੇ ਕੂਮਾਰਿਨ-ਵੈਨਿਲਿਨ ਹਾਈਬ੍ਰਿਡ ਅਣੂਆਂ ਦੀ ਡਿਜ਼ਾਈਨ ਤੇ ਮਲਟੀਸਟੈਪ ਸਿੰਥੇਸਿਸ ਰਾਹੀਂ ਨਵੀਂ ਪੀੜ੍ਹੀ ਦੇ ਐਂਟੀ-ਬੈਕਟੀਰੀਅਲ ਏਜੰਟ ਤਿਆਰ ਕਰਨ ਦੀ ਖੋਜ ਪੇਸ਼ ਕੀਤੀ। ਇਸ ਖੋਜ ਨੇ ਡੀ.ਐੱਨ.ਏ. ਜਾਇਰੇਜ਼ ਤੇ ਟੋਪੋਆਈਸੋਮਰੇਜ਼-IV ਨੂੰ ਨਿਸ਼ਾਨਾ ਬਣਾਉਂਦਿਆਂ ਬੈਕਟੀਰੀਆ ਵਿਰੋਧੀ ਗੁਣਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਮੌਲੀਕਿਊਲਰ ਡਾਕਿੰਗ, ਡਾਇਨੈਮਿਕ ਸਿਮੂਲੇਸ਼ਨ ਦੇ ਅਧਿਐਨ ਨਾਲ ਇਸ ਦੀ ਵਿਗਿਆਨਕ ਮਜ਼ਬੂਤੀ ਸਾਬਤ ਹੋਈ।
ਪ੍ਰੋ. ਬੇਦੀ ਨੇ ਕਿਹਾ ਕਿ ਇਹ ਸਫ਼ਲਤਾ ਨਾ ਸਿਰਫ਼ ਆਂਚਲ ਦੀ ਮਿਹਨਤ ਦਾ ਨਤੀਜਾ ਹੈ, ਸਗੋਂ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਵੱਲੋਂ ਬਣਾਏ ਖੋਜ-ਅਨੁਕੂਲ ਮਾਹੌਲ ਦੀ ਦੇਣ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਆਂਚਲ ਖੰਨਾ ਤੇ ਉਨ੍ਹਾਂ ਦੇ ਮਾਰਗਦਰਸ਼ਕ ਪ੍ਰੋ. ਬੇਦੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਸਾਬਤ ਕਰਦੀਆਂ ਹਨ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇਜ਼ੀ ਨਾਲ ਭਾਰਤ ਦੀਆਂ ਮੋਹਰੀ ਖੋਜ ਯੂਨੀਵਰਸਿਟੀਆਂ ਦੀ ਕਤਾਰ ਵਿੱਚ ਸ਼ਾਮਲ ਹੋ ਰਹੀ ਹੈ।
Advertisement
ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਤੇ ਕਿਹਾ ਕਿ ਵਾਈਸ ਚਾਂਸਲਰ ਦੀ ਲੀਡਰਸ਼ਿਪ ਵਿੱਚ ਹਰ ਰੋਜ਼ ਨਵੀਂ ਬੁਲੰਦੀ ਛੂਹਣ ਦਾ ਸੁਫ਼ਨਾ ਹਕੀਕਤ ਬਣ ਰਿਹਾ ਹੈ।
Advertisement
