ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਪ੍ਰਭਾਵਿਤ 13 ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਦੀਆਂ ਕਿੱਟਾਂ ਵੰਡੀਆਂ

ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਲਈ ਭੇਜੀਆਂ ਗਈਆਂ ਰਾਹਤ ਸਮਗਰੀ ਦੀਆਂ ਕਿੱਟਾਂ ‘ਆਪ’ ਆਗੂਆਂ ਨੇ ਰੌਬਿਨ ਸਿੰਘ ਦੀ ਅਗਵਾਈ ਵਿੱਚ 13 ਪਿੰਡਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਵੰਡੀਆਂ। ‘ਆਪ­’ ਆਗੂਆਂ ਨੇ ਪੰਮਾ, ਪੋਲਾ, ਬਹਾਦਰਪੁਰ, ਆਬਾਦੀ ਆਨੰਦਪੁਰ, ਫਤਿਹਪੁਰ,...
ਰਾਸ਼ਨ ਕਿੱਟਾਂ ਵੰਡਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ। ਫੋਟੋ:ਐਨਪੀ ਧਵਨ
Advertisement

ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਲਈ ਭੇਜੀਆਂ ਗਈਆਂ ਰਾਹਤ ਸਮਗਰੀ ਦੀਆਂ ਕਿੱਟਾਂ ‘ਆਪ’ ਆਗੂਆਂ ਨੇ ਰੌਬਿਨ ਸਿੰਘ ਦੀ ਅਗਵਾਈ ਵਿੱਚ 13 ਪਿੰਡਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਵੰਡੀਆਂ। ‘ਆਪ­’ ਆਗੂਆਂ ਨੇ ਪੰਮਾ, ਪੋਲਾ, ਬਹਾਦਰਪੁਰ, ਆਬਾਦੀ ਆਨੰਦਪੁਰ, ਫਤਿਹਪੁਰ, ਘੇਰ, ਮਸਤਪੁਰ, ਐਮਾਂ ਸੈਦਾਂ, ਫੱਤੋਚੱਕ, ਰਮਕਾਲਵਾਂ, ਕਿੱਲਪੁਰ, ਦਨਵਾਲ, ਕਥਲੌਰ ਵਿੱਚ ਰਾਹਤ ਸਮੱਗਰੀ ਵੰਡੀ।

ਰੌਬਿਨ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਹੜ੍ਹਾਂ ਨੇ ਰਾਵੀ, ਉਝ ਤੇ ਜਲਾਲੀਆ ਦਰਿਆਵਾਂ ਨਾਲ ਲੱਗਦੇ ਪਿੰਡਾਂ ਅੰਦਰ ਭਾਰੀ ਤਬਾਹੀ ਮਚਾਈ ਹੈ। ਇਸ ਤਬਾਹੀ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ।

Advertisement

ਇਸ ਕਰਕੇ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਲੋਕਾਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਸ਼ੂਆਂ ਲਈ ਵੀ ਚੋਖਰ ਵਗੈਰਾ ਦੀਆਂ ਬੋਰੀਆਂ ਵੰਡੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਉਨ੍ਹਾਂ ਦੇ ਟੀਮ ਮੈਂਬਰਾਂ ਵਿਕਾਸ, ਸਾਹਿਲ ਸੈਣੀ , ਬਲਾਕ ਪ੍ਰਧਾਨ ਪ੍ਰਵੀਨ ਕੁਮਾਰ, ਸਰਪੰਚ ਰਾਜੇਸ਼ ਕੋਟ ਭੱਟੀਆਂ, ਸਰਪੰਚ ਅਸ਼ਵਨੀ ਕੁਮਾਰ, ਸਰਪੰਚ ਭਜਨ ਸਿੰਘ, ਮਨੀਸ਼ ਫਤਿਹਪੁਰ, ਸਰਪੰਚ ਰਮਕਾਲਵਾਂ ਸਰੋਜ ਬਾਲਾ, ਸਰਪੰਚ ਫੱਤੋਚੱਕ ਨਰੇਸ਼, ਸਰਪੰਚ ਬੋਧ ਰਾਜ ਕਿੱਲਪੁਰ, ਸਰਪੰਚ ਦਨਵਾਲ ਰਣਜੀਤ ਸਿੰਘ, ਸਰਪੰਚ ਖੋਜਕੀ ਚੱਕ ਜੋਗਿੰਦਰ, ਡਾਕਟਰ ਨਿਖਿਲ ਆਦਿ ਰਾਹੀਂ ਪਿੰਡਾਂ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਭਲਕੇ ਵੀ ਹੋਰ ਪਿੰਡਾਂ ਵਿੱਚ ਪਹੁੰਚ ਕੀਤੀ ਜਾਵੇਗੀ।

 

 

Advertisement
Show comments