ਜਬਰ-ਜਨਾਹ ਮਾਮਲੇ ਦੇ ਦੋਸ਼ੀ ਨੂੰ ਉਮਰ ਕੈਦ
ਐਡੀਸ਼ਨਲ ਸੈਸ਼ਨ ਜੱਜ (ਫਾਸਟ ਟਰੈਕ ਕੋਰਟ) ਬਲਜਿੰਦਰ ਸਿੱਧੂ ਦੀ ਅਦਾਲਤ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 (2) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦੋਸ਼ੀ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਅਤੇ ਤਿੰਨ ਲੱਖ ਜੁਰਮਾਨਾ ਲਾਇਆ ਹੈ। ਦੋਸ਼ੀ...
Advertisement
ਐਡੀਸ਼ਨਲ ਸੈਸ਼ਨ ਜੱਜ (ਫਾਸਟ ਟਰੈਕ ਕੋਰਟ) ਬਲਜਿੰਦਰ ਸਿੱਧੂ ਦੀ ਅਦਾਲਤ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 (2) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦੋਸ਼ੀ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਅਤੇ ਤਿੰਨ ਲੱਖ ਜੁਰਮਾਨਾ ਲਾਇਆ ਹੈ। ਦੋਸ਼ੀ ਅਭਿਸ਼ੇਕ ਰੋਕਾਇਆ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਜੁਰਮ ਵੇਲੇ ਬਟਾਲਾ ਰਹਿ ਰਿਹਾ ਸੀ। ਦੋਸ਼ੀ ਅਭਿਸ਼ੇਕ ਖ਼ਿਲਾਫ਼ ਥਾਣਾ ਪੁਲੀਸ ਲਾਈਨ ਬਟਾਲਾ ਵਿੱਚ 31 ਜੁਲਾਈ, 2024 ਨੂੰ ਇੱਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਦੋ ਸਾਲ ਤਿੰਨ ਮਹੀਨੇ ਦੀ ਧੀ ਨਾਲ ਮੁਲਜ਼ਮ ਅਭਿਸ਼ੇਕ ਨੇ ਜਬਰ-ਜਨਾਹ ਕੀਤਾ ਹੈ। ਤਤਕਾਲੀ ਥਾਣਾ ਮੁਖੀ ਪ੍ਰਭਜੋਤ ਸਿੰਘ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਸ ਸਮੇਂ ਨੌਜਵਾਨ ਫ਼ਰਾਰ ਸੀ ਜਿਸ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
Advertisement
Advertisement
