ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਾਹਪੁਰ ਦੀ ਰਮਨਦੀਪ ਨੂੰ ਵਰਲਡ ਪੁਲੀਸ ਖੇਡਾਂ ’ਚ 3 ਸੋਨ ਤਗ਼ਮੇ

ਤਿੰਨ ਮੁਕਾਬਲਿਆਂ ’ਚ ਦੋਇਮ ਰਹਿ ਕੇ ਚਾਂਦੀ ਦੇ ਤਗ਼ਮੇ ਵੀ ਫੁੰਡੇ
Advertisement

ਪਿੰਡ ਵਾਸੀਆਂ ਨੇ ਕੀਤਾ ਸਵਾਗਤ

ਦੇਵਿੰਦਰ ਸਿੰਘ ਜੱਗੀ

Advertisement

ਪਾਇਲ, 13 ਜੁਲਾਈ

ਇਥੋਂ ਨੇੜਲੇ ਪਿੰਡ ਸ਼ਾਹਪੁਰ ਦੀ ਕਿਸਾਨ ਪਰਿਵਾਰ ਦੀ ਹੋਣਹਾਰ ਧੀ ਰਮਨਦੀਪ ਕੌਰ ਨੇ ਅਮਰੀਕਾ ਦੀ ਸਟੇਟ ਅਲਬਾਮਾ ਦੇ ਸ਼ਹਿਰ ਬਰਮਿੰਘਮ ਵਿੱਚ 30 ਜੂਨ ਤੋਂ 6 ਜੁਲਾਈ ਤੱਕ ਹੋਈਆਂ ਵਿਸ਼ਵ ਪੁਲੀਸ ਖੇਡਾਂ ਵਿੱਚ ਤਿੰਨ ਸੋਨੇ ਦੇ ਤੇ ਤਿੰਨ ਚਾਂਦੀ ਦੇ ਤਗ਼ਮੇ ਜਿੱਤ ਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।

ਰਮਨਦੀਪ ਕੌਰ ਭਾਰਤ ਦੀ ਨਾਮਵਾਰ ਅਥਲੀਟ ਹੈ ਜਿਸ ਨੇ ਨੈਸ਼ਨਲ ਪੱਧਰ ’ਤੇ 2024 ਵਿੱਚ ਸੋਨੇ ਦਾ ਮੈਡਲ ਫੁੰਡ ਕੇ ਪੰਜਾਬ ਸਰਕਾਰ ਤੋਂ 5 ਲੱਖ ਦਾ ਇਨਾਮ ਪ੍ਰਾਪਤ ਕੀਤਾ। ਇਸ ਵਾਰ ਅਮਰੀਕਾ ਦੇ ਸ਼ਹਿਰ ਬਰਮਿੰਘਮ ਵਿੱਚ ਭਾਰਤ ਵੱਲੋਂ ਰਮਨਦੀਪ ਕੌਰ ਨੇ ਆਪਣੀ ਟੀਮ ਸਮੇਤ ਪਾਰਟੀ ਸਪੇਟ ਕੀਤਾ। ਜ਼ਿਕਰਯੋਗ ਹੈ ਕਿ ਟ੍ਰਿਪਲ ਐੱਮਏ ਰਮਨਦੀਪ ਕੌਰ ਨੇ ਮਿਕਸ ਰਿਲੇਅ 400 ਮੀਟਰ ਵਿੱਚ ਗੋਲ਼ਡ ਮੈਡਲ, 400 ਮੀਟਰ ਰਿਲੇਅ ਲੜਕੀਆਂ ਗੋਲ਼ਡ ਮੈਡਲ, 100 ਮੀਟਰ ਰਿਲੇਅ ਲੜਕੀਆਂ ਨਵਾਂ ਰਿਕਾਰਡ ਪੈਦਾ ਕਰਕੇ ਗੋਲ਼ਡ ਮੈਡਲ ਪ੍ਰਾਪਤ ਕੀਤਾ ਅਤੇ ਇਸ ਤੋਂ ਇਲਾਵਾ 100 ਮੀਟਰ 200 ਮੀਟਰ ਅਤੇ 400 ਮੀਟਰ ਰੇਸ ਵਿੱਚ ਤਿੰਨ ਸਿਲਵਰ ਮੈਡਲ ਪ੍ਰਾਪਤ ਕੀਤੇ ਹਨ।

ਇਸੇ ਖੁਸ਼ੀ ’ਚ ਨਗਰ ਪੰਚਾਇਤ ਸ਼ਾਹਪੁਰ, ਲੋਕ ਸੇਵਾ ਸੋਸਾਇਟੀ ਸ਼ਾਹਪੁਰ ਅਤੇ ਸਮੂਹ ਨਗਰ ਨਿਵਾਸੀਆਂ ਨੇ ਦੋਰਾਹਾ ਤੋਂ ਖੁੱਲੀ ਜੀਪ 'ਚ ਹਾਰ ਪਾ ਕੇ, ਢੋਲ ਵਜਾ ਕੇ ਨਗਰ ਵਿੱਚ ਲਿਆਂਦਾ ਗਿਆ। ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੋਲ਼ਡ ਮੈਡਲਿਸਟ ਅਥਲੀਟ ਰਮਨਦੀਪ ਕੌਰ, ਉਹਨਾਂ ਦੀ ਮਾਤਾ ਕੁਲਦੀਪ ਕੌਰ, ਭੈਣ ਜਗਦੀਪ ਕੌਰ, ਪਤੀ ਜਗਦੀਪ ਸਿੰਘ ਅਤੇ ਸਮੂਹ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਹਨਾਂ ਦਾ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਫਿਰ ਗੋਲ਼ਡ ਮੈਡਲਿਸਟ ਰਮਨਦੀਪ ਕੌਰ ਦਾ ਲੋਕ ਸੇਵਾ ਸੋਸਾਇਟੀ ਸ਼ਾਹਪੁਰ ਦੇ ਪ੍ਰਧਾਨ ਡਾ. ਸੁਰਿੰਦਰ ਸਿੰਘ ਸ਼ਾਹਪੁਰ ਅਤੇ ਸਮੂਹ ਮੈਂਬਰਾਂ ਨੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਅਤੇ ਇਸ ਜਿੱਤ ਦੀ ਖੁਸ਼ੀ ’ਚ ਲੱਡੂ ਵੰਡੇ ਗਏ।

ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ. ਸੁਰਿੰਦਰ ਸਿੰਘ ਸ਼ਾਹਪਰ ਨੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਮੰਗ ਕੀਤੀ ਕਿ ਰਮਨਦੀਪ ਕੌਰ ਨੂੰ ਤਰੱਕੀ ਦੇ ਕੇ ਡੀਐੱਸਪੀ ਬਣਾਇਆ ਜਾਵੇ। ਗੋਲ਼ਡ ਮੈਡਲਿਸਟ ਰਮਨਦੀਪ ਕੋਰ ਨੂੰ ਕੇਂਦਰ ਅਤੇ ਸੂਬਾ ਸਰਕਾਰ ਇੱਕ-ਇੱਕ ਕਰੋੜ ਦਾ ਨਕਦ ਇਨਾਮ ਦੇਵੇ। ਇਸ ਸਨਮਾਨ ਸਮਾਰੋਹ ਵਿੱਚ ਵੱਡੀ ਗਿਣਤੀ ਨਗਰ ਨਿਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇਂ ਸਰਪੰਚ ਮਲਦੀਪ ਸਿੰਘ, ਬਲਦੇਵ ਸਿੰਘ ਪੰਚ, ਹਰੀਮੇਲ ਸਿੰਘ, ਕੇਸਰ ਸਿੰਘ, ਰਾਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਰਾਜਿੰਦਰ ਸਿੰਘ ਬੋਬੀ, ਹਰਭਜਨ ਸਿੰਘ, ਜਗਦੀਪ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਮੇਵਾ ਸਿੰਘ, ਈਸ਼ਰ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਬਾਬਾ ਸੁਖਵੰਤ ਸਿੰਘ, ਪੰਚ ਕਮਲਜੀਤ ਕੌਰ, ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।

Advertisement