ਅਟਾਰੀ ਸਰਹੱਦ ’ਤੇ ਬੀਐੱਸਐੱਫ ਜਵਾਨਾਂ ਨੂੰ ਰੱਖੜੀ ਬੰਨ੍ਹੀ
ਪ੍ਰੋ. ਚਾਵਲਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਸਰਹੱਦ ’ਤੇ ਤਾਇਨਾਤ ਜਵਾਨ ਇਸ ਪਵਿੱਤਰ ਤਿਉਹਾਰ ’ਤੇ ਵੀ ਆਪਣੇ ਘਰ ਜਾਂ ਆਪਣੀਆਂ ਭੈਣਾਂ ਕੋਲ ਨਹੀਂ ਜਾ ਸਕਦੇ। ਇਹ ਯਕੀਨੀ ਬਣਾਉਣ ਲਈ ਕਿ ਇਸ ਤਿਉਹਾਰ ’ਤੇ ਵੀ ਉਨ੍ਹਾਂ ਦੇ ਗੁੱਟ ਖਾਲੀ ਨਾ ਰਹਿਣ, ਹਰ ਸਾਲ ਉਹ ਆਪਣੀ ਭੈਣ ਮਾਲਾ ਚਾਵਲਾ ਅਤੇ ਆਪਣੇ ਸਮਰਥਕਾਂ ਨਾਲ ਸਰਹੱਦ ’ਤੇ ਪਹੁੰਚ ਕੇ ਰੱਖੜੀ ਬਣਦੇ ਹਨ। ਇਸ ਤਹਿਤ ਅੱਜ ਵੀ ਜਵਾਨਾਂ ਨੂੰ ਰੱਖੜੀ ਬਣੀ ਗਈ ਹੈ। ਉਨ੍ਹਾਂ ਕਿਹਾ,‘ਮੇਰੇ ਲਈ ਇਹ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਸਗੋ ਇਸ ਰਾਹੀਂ ਮੈਂ ਜਵਾਨਾਂ ਅਤੇ ਮਹਿਲਾ ਜਵਾਨਾਂ ਜੋ ਦੇਸ਼ ਦੀ ਰੱਖਿਆ ਕਰਨ ਸਰਹੱਦ ’ਤੇ ਡਿਊਟੀ ਦੇ ਰਹੇ ਹਨ , ਉਨ੍ਹਾਂ ਵਾਸਤੇ ਆਪਣੇ ਵੱਲੋਂ ਧੰਨਵਾਦ ਪ੍ਰਗਟ ਕਰ ਰਹੀ ਹਾਂ। ਉਹ ਹਮੇਸ਼ਾ ਸਰਹੱਦਾਂ ਦੀ ਰਾਖੀ ਕਰਦੇ ਹਨ ਅਤੇ ਜਵਾਨਾਂ ਨੇ ਹਾਲ ਹੀ ਦੇ ਅਪਰੇਸ਼ਨ ਸਿੰਦੂਰ ਦੌਰਾਨ ਸਰਹੱਦਾਂ ਦੀ ਮਜ਼ਬੂਤੀ ਨਾਲ ਰਾਖੀ ਕੀਤੀ ਹੈ। ਲਕਸ਼ਮੀ ਕਾਂਤਾ ਚਾਵਲਾ ਦੇ ਨਾਲ ਕਈ ਸਕੂਲਾਂ ਦੇ ਬੱਚੇ ਵੀ ਸਰਹੱਦ ’ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਵੀ ਸੈਨਿਕਾਂ ਨੂੰ ਰੱਖੜੀ ਬੰਨ੍ਹੀ। ਉਨ੍ਹਾਂ ਨੇ ਸਰਹੱਦ ’ਤੇ ਦੇਸ਼ ਭਗਤੀ ਦੇ ਗੀਤ ਵੀ ਗਾਏ। ਉਹ 1968 ਤੋਂ ਇੱਥੇ ਰੱਖੜੀ ਬੰਨ੍ਹਣ ਆ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਅਜਿਹਾ ਕਰਦੇ ਰਹਿਣਗੇ।