ਰੇਲਵੇ ਮੁਲਾਜ਼ਮਾਂ ਵੱਲੋਂ ਭਲਕ ਤੋਂ ਕੰਮ ਠੱਪ ਕਰਨ ਦੀ ਚਿਤਾਵਨੀ
ਗੇਟ ਰੈਲੀ ਕੀਤੀ
Advertisement
ਨਾਰਦਰਨ ਰੇਲਵੇ ਮੈਨਸ ਯੂਨੀਅਨ ਵੱਲੋਂ ਸ਼ਾਖਾ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਇੱਕ ਗੇਟ ਰੈਲੀ ਕੀਤੀ ਗਈ। ਇਸ ਰੈਲੀ ਨੂੰ ਡਿਵੀਜ਼ਨਲ ਸਕੱਤਰ ਕਾਮਰੇਡ ਸ਼ਿਵ ਦੱਤ, ਲਖਬੀਰ ਸਿੰਘ, ਅਸ਼ਵਨੀ ਕੁਮਾਰ, ਯਸ਼ਪਾਲ ਸਿੰਘ, ਰੋਹਿਤ ਸ਼ਰਮਾ, ਤਰਸੇਮ ਲਾਲ, ਰਾਜਿੰਦਰ ਸੈਣੀ, ਰਾਜ ਕੁਮਾਰ ਸ਼ਰਮਾ, ਸ਼ਿਵਰਾਜ ਸਿੰਘ, ਜਸਵਿੰਦਰ ਸਿੰਘ ਅਤੇ ਰਾਜੇਸ਼ ਆਹੂਜਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸੀਨੀਅਰ ਡੀਐੱਸਟੀਈ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਕੰਮ-ਕਾਜ ਦੀ ਨਿੰਦਾ ਕੀਤੀ।
ਮੁੱਖ ਆਗੂ ਕਾਮਰੇਡ ਸ਼ਿਵ ਦੱਤ ਨੇ ਸੀਨੀਅਰ ਡੀਐੱਸਟੀਈ ਦੇ ਕੰਮ-ਕਾਜ ’ਤੇ ਸਵਾਲ ਉਠਾਏ ਅਤੇ ਚਿਤਾਵਨੀ ਦਿੱਤੀ ਕਿ ਸਟਾਫ ਦੀ ਘਾਟ ਨੂੰ ਪੂਰਾ ਨਾ ਕਰਨ, ਠੇਕੇ ਦੇ ਕੰਮ ਨੂੰ ਘਟਾਉਣ ਅਤੇ ਮੁਲਾਜ਼ਮਾਂ ਨੂੰ ਤੰਗ ਕਰਨ ਦੀ ਨੀਅਤ ਨਾਲ ਤਬਾਦਲੇ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਉਸ ਦੇ ਕੰਮ-ਕਾਜ ਕਰਨ ਦੇ ਨਾਦਰਸ਼ਾਹੀ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਸਬਰ ਮੁੱਕ ਗਿਆ ਹੈ। ਜੇਕਰ ਭਲਕੇ ਸ਼ਾਮ ਤੱਕ ਸਾਰੇ ਮੁੱਦੇ ਹੱਲ ਨਹੀਂ ਕੀਤੇ ਜਾਂਦੇ ਤਾਂ ਰੇਲਵੇ ਦੀ ਫਿਰੋਜ਼ਪੁਰ ਤੇ ਜੰਮੂ ਡਵੀਜ਼ਨ ਵਿੱਚ ਪਰਸੋਂ ਤੋਂ ਕੰਮ ਬੰਦ ਕਰ ਦਿੱਤਾ ਜਾਵੇਗਾ।
Advertisement
Advertisement