ਤਾਰਾਗੜ੍ਹ-ਰਤਨਗੜ੍ਹ ਸੜਕ ਦੀ ਮਾੜੀ ਹਾਲਤ ਖ਼ਿਲਾਫ਼ ਪ੍ਰਦਰਸ਼ਨ
ਸਡ਼ਕ ਦੀ ਮੁਰੰਮਤ ਦੀ ਕੀਤੀ ਮੰਗ
Advertisement
ਤਾਰਾਗੜ੍ਹ ਚੌਕ ਤੋਂ ਰਤਨਗੜ੍ਹ, ਬਹਿਰਾਮਪੁਰ, ਭਰਿਆਲ ਲਾਹੜੀ ਤੋਂ ਹੁੰਦੇ ਹੋਏ ਧੋਬੜਾ ਵਾਲੀ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਹਨ। ਇਸ ਨੂੰ ਲੈ ਕੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਕਮਲ ਸਿੰਘ, ਬਬਲੂ ਸਿੰਘ, ਮਿੱਕੀ ਠਾਕੁਰ, ਬਿੰਦੂ, ਦੀਪਾ, ਅੰਕੂ ਤੇ ਪਿੰਕਾ ਆਦਿ ਸ਼ਾਮਲ ਸਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਤਾਰਾਗੜ੍ਹ ਤੋਂ ਧੋਬੜਾ ਤੱਕ ਕਰੀਬ 9 ਕਿਲੋਮੀਟਰ ਦੀ ਦੂਰੀ ਹੈ ਜਿਸ ’ਤੇ ਰਤਨਗੜ੍ਹ, ਬਹਿਰਾਮਪੁਰ, ਸ਼ਰੀਫਚੱਕ, ਨੰਗਲ, ਅਖਰੋਟਾ, ਭਰਿਆਲ ਲਾਹੜੀ ਆਦਿ ਪਿੰਡ ਪੈਂਦੇ ਹਨ। ਇਸ ਮਾਰਗ ’ਤੇ 2 ਵੱਡੇ ਨਿੱਜੀ ਸਕੂਲ ਵੀ ਹਨ ਪਰ ਇਸ ਸੜਕ ’ਤੇ ਟੋਏ ਪਏ ਹੋਣ ਨਾਲ ਥੋੜ੍ਹੀ ਜਿਹੀ ਬਾਰਸ਼ ਪੈਣ ’ਤੇ ਇਹ ਤਲਾਬ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਨਾਲ ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਜਬੂਰ ਹੋ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸੜਕ ਨੂੰ ਬਣਾਇਆ ਜਾਵੇ।
Advertisement
Advertisement