ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਛਲੀਆਂ ਸਰਕਾਰਾਂ ਨੇ ਭੋਆ ਨੂੰ ਦਿੱਤੀਆਂ ਟੁੱਟੀਆਂ ਸੜਕਾਂ: ਕਟਾਰੂਚੱਕ

ਐੱਨਪੀ ਧਵਨ ਪਠਾਨਕੋਟ, 9 ਜੂਨ ਭੋਆ ਹਲਕੇ ਅੰਦਰ ਟੁੱਟੀਆਂ ਸੜਕਾਂ ਦੀ ਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਰਹੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਬੱਸੀ ਤੋਂ ਘਰੋਟਾ ਤੱਕ ਦੀ ਸੜਕ ਦੇ ਨਵਨਿਰਮਾਣ ਦਾ ਨੀਂਹ ਪੱਥਰ...
ਕੈਪਸ਼ਨ: ਸੜਕ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।
Advertisement
ਐੱਨਪੀ ਧਵਨ

ਪਠਾਨਕੋਟ, 9 ਜੂਨ

Advertisement

ਭੋਆ ਹਲਕੇ ਅੰਦਰ ਟੁੱਟੀਆਂ ਸੜਕਾਂ ਦੀ ਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਰਹੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਬੱਸੀ ਤੋਂ ਘਰੋਟਾ ਤੱਕ ਦੀ ਸੜਕ ਦੇ ਨਵਨਿਰਮਾਣ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਖੁਸ਼ਬੀਰ ਕਾਟਲ, ਸਰਪੰਚ ਮਨਦੀਪ ਸਿੰਘ, ਝਨਕਾਰ ਸਿੰਘ ਤੇ ਰਜਨੀਸ਼ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ।

ਮੰਤਰੀ ਨੇ ਕਿਹਾ ਕਿ ਇਸ 1.5 ਕਿਲੋਮੀਟਰ ਲੰਬਾਈ ਤੇ 10 ਫੁੱਟ ਚੌੜਾਈ ਵਾਲੀ ਸੜਕ ਤੇ 57 ਲੱਖ ਰੁਪਏ ਖਰਚ ਆਉਣਗੇ ਤੇ ਇਸ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਉਸਾਰੀ ਕਰੀਬ 13-14 ਸਾਲ ਬਾਅਦ ਹੋਣ ਲੱਗੀ ਹੈ ਅਤੇ ਅੱਜ ਤੀਸਰੀ ਸਰਕਾਰ ਦੇ ਦੌਰਾਨ ਇਸ ਸੜਕ ਦਾ ਨਿਰਮਾਣ ਕਾਰਜ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਪੰਜ ਸਾਲ ਤੱਕ ਦੀ ਸਾਂਭ-ਸੰਭਾਲ ਕਰਨ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ, ਜੇਕਰ ਸੜਕ ਖਰਾਬ ਹੁੰਦੀ ਹੈ ਤਾਂ ਪੰਜ ਸਾਲ ਤੱਕ ਇਸ ਦੀ ਮੁਰੰਮਤ ਵੀ ਇਹ ਠੇਕੇਦਾਰ ਹੀ ਕਰੇਗਾ।

ਪਿੰਡ ਦੇ ਸਰਪੰਚ ਨੇ ਕਿਹਾ ਕਿ 14-15 ਸਾਲ ਬਾਅਦ ਉਨ੍ਹਾਂ ਦੀ ਸੁਣਵਾਈ ਹੋਈ ਹੈ।

 

Advertisement
Show comments