ਤਾਰਾਂ ’ਤੇ ਦਰੱਖਤ ਡਿੱਗਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ
ਇੱਥੇ ਅੱਜ ਤੜ੍ਹਕੇ ਇਲਾਕੇ ਵਿੱਚ ਭਾਰੀ ਮੀਂਹ ਅਤੇ ਤੇਜ਼ ਹਨੇਰੀ ਕਾਰਨ, ਸ਼ਾਹਪੁਰਕੰਢੀ-ਪਠਾਨਕੋਟ ਰੋਡ ’ਤੇ ਡੱਡਵਾਂ ਪਿੰਡ ਕੋਲ ਇੱਕ ਦਰੱਖਤ ਦਾ ਵੱਡਾ ਹਿੱਸਾ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਗਿਆ, ਜਿਸ ਨਾਲ ਲਗਭਗ ਸੱਤ ਘੰਟੇ ਬਿਜਲੀ ਸਪਲਾਈ ਠੱਪ ਰਹੀ। ਜਦਕਿ ਪੈਦਲ ਚੱਲਣ...
Advertisement
ਇੱਥੇ ਅੱਜ ਤੜ੍ਹਕੇ ਇਲਾਕੇ ਵਿੱਚ ਭਾਰੀ ਮੀਂਹ ਅਤੇ ਤੇਜ਼ ਹਨੇਰੀ ਕਾਰਨ, ਸ਼ਾਹਪੁਰਕੰਢੀ-ਪਠਾਨਕੋਟ ਰੋਡ ’ਤੇ ਡੱਡਵਾਂ ਪਿੰਡ ਕੋਲ ਇੱਕ ਦਰੱਖਤ ਦਾ ਵੱਡਾ ਹਿੱਸਾ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਗਿਆ, ਜਿਸ ਨਾਲ ਲਗਭਗ ਸੱਤ ਘੰਟੇ ਬਿਜਲੀ ਸਪਲਾਈ ਠੱਪ ਰਹੀ। ਜਦਕਿ ਪੈਦਲ ਚੱਲਣ ਵਾਲਿਆਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਬਾਅਦ ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਦਰੱਖਤ ਨੂੰ ਵੱਢ ਦਿੱਤਾ ਅਤੇ ਇਸ ਨੂੰ ਸੜਕ ਤੋਂ ਹਟਾ ਦਿੱਤਾ। ਬਿਜਲੀ ਸਪਲਾਈ ਬਹਾਲ ਹੋਣ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ।
Advertisement
Advertisement