ਪੁਲੀਸ ਨੇ ਸੰਘਰਸ਼ੀ ਅਧਿਆਪਕਾਂ ਦੇ ਟੈਂਟ ਉਖਾੜੇ
ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ਸਾਹਮਣੇ ਬੀਤੇ 10 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਰਾਤ-ਦਿਨ ਦੇ ਧਰਨੇ ’ਤੇ ਬੈਠੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਨਾਲ ਸਬੰਧਿਤ ਅਧਿਆਪਕਾਂ ਦੇ ਅੱਜ ਸਵੇਰ ਵੇਲੇ ਪੁਲੀਸ...
Advertisement
ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ਸਾਹਮਣੇ ਬੀਤੇ 10 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਰਾਤ-ਦਿਨ ਦੇ ਧਰਨੇ ’ਤੇ ਬੈਠੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਨਾਲ ਸਬੰਧਿਤ ਅਧਿਆਪਕਾਂ ਦੇ ਅੱਜ ਸਵੇਰ ਵੇਲੇ ਪੁਲੀਸ ਨੇ ਜਬਰਦਸਤੀ ਟੈਂਟ ਉਖਾੜ ਦਿੱਤੇ| ਜਥੇਬੰਦੀ ਦੇ ਸੂਬਾ ਪ੍ਰਧਾਨ ਜੌਨੀ ਸਿੰਗਲਾ ਅਤੇ ਇਕ ਹੋਰ ਅਧਿਆਪਕ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਨੇ ਸ਼ਹਿਰ ਦੇ ਗਾਂਧੀ ਮਿਉਂਸਪਲ ਪਾਰਕ ਵਿੱਚ ਮੁੱਖ ਗੇਟ ਨੂੰ ਤਾਲਾ ਉੱਥੇ ਧਰਨਾ ਲਗਾਉਣ ਲਈ ਕਹਿ ਦਿੱਤਾ ਹੈ| ਜਥੇਬੰਦੀ ਨੇ ਆਪਣਾ ਧਰਨਾ ਚੋਣ ਦੇ ਪ੍ਰਚਾਰ ਦੇ ਆਖਰੀ ਦਿਨ 9 ਨਵੰਬਰ ਤੱਕ ਜਾਰੀ ਰੱਖਣ ਦਾ ਐਲਾਣ ਕੀਤਾ ਹੈ| ਜਥੇਬੰਦੀ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤੇ ਜਾਣ ਆਦਿ ਦੀ ਮੰਗ ਕਰਦੀ ਆ ਰਹੀ ਹੈ|
Advertisement
Advertisement
